Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੀ੍ਰਮੀਅਰ ਆਫ ਬ੍ਰਿਟਿਸ਼ ਕੋਲੰਬੀਆ ਜੌਨ੍ਹ ਹੌਰਗਨ ਵੱਲੋਂ ਸੰਦੇਸ਼

Posted on January 10th, 2019

ਐੱਮ.ਐੱਸ.ਪੀ. ਫੀਸ ਖਤਮ ਕਰਕੇ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਦੀਆਂ ਪ੍ਰਿਸਕ੍ਰਿਪਸ਼ਿਨ ਦਵਾਈਆਂ ਦਿਵਾਉਣ ਵਿੱਚ ਮਦਦ ਬਾਰੇ


ਸਾਡੀ ਸਰਕਾਰ ਨੇ 2019ਦਾ ਸਵਾਗਤ ਇਸ ਐਲਾਨ ਨਾਲ ਕੀਤਾ ਕਿ 240,000 ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਲਈ ਲੋੜੀਂਦੀ ਮਦਦ ਮਿਲੇਗੀ। ਬੀ.ਸੀ. ਦੇ ਲੋਕਾਂ ਦੀ ਜ਼ਿੰਦਗੀ ਵਧੇਰੇ ਕਿਫਾਇਤੀ ਬਣਾਉਣ ਅਤੇ ਸਿਹਤ ਸੰਭਾਲ ਨੂੰ ਪਹੁੰਚਯੋਗ ਬਣਾਉਣਾ ਸਾਡੇ ਕੰਮ ਦਾ ਹਿੱਸਾ ਹੈ।

ਅਸੀਂ 2018 ਵਿੱਚ ਮੈਡੀਕਲ ਸਰਵਿਸ ਪਲੈਨ ਫੀਸ (ਐੱਮ.ਐੱਸ.ਪੀ.) ਨੂੰ ਘਟਾ ਕੇ ਅੱਧਾ ਕਰ ਦਿੱਤਾ ਹੈ ਅਤੇ ਜਨਵਰੀ 2020 ਤੋਂ ਬੀ.ਸੀ. ਦੇ ਹਰ ਵਿਅਕਤੀ ਲਈ ਐੱਮ.ਐੱਸ.ਪੀ ਫੀਸ ਨੂੰ ਪੂਰੀ ਤਰਾ੍ਹਂ ਖਤਮ ਕਰ ਦੇਵਾਂਗੇ।

ਇੱਕ ਦਹਾਕੇ ਤੋਂ ਵੱਧ ਬੀ.ਸੀ. ਇੱਕਲਾ ਸੂਬਾ ਸੀ, ਜਿਸਦੇ ਲੋਕ ਐੱਮ.ਐੱਸ.ਪੀ ਫੀਸ ਅਦਾ ਕਰ ਰਹੇ ਸਨ। ਪਿਛਲੀ ਸਰਕਾਰ ਨੇ ਇਹਨਾਂ ਪੀ੍ਰਮੀਅਮਾਂ ਵਿੱਚ ਵਾਧਾ ਕੀਤਾ ਅਤੇ ਇਸਦਾ ਭਾਰ ਤੁਹਾਡੇ ਅਤੇ ਤੁਹਾਡੇ ਦੇ ਪਰਿਵਾਰ ਦੀਆਂ ਜ਼ਰੂਰਤ ਦੀਆਂ ਸੇਵਾਵਾਂ 'ਤੇ ਪਾਇਆ। ਸਾਡੀ ਸਰਕਾਰ ਅਣਉਚਿਤ ਅਤੇ ਪੁਰਾਣੀ ਫੀਸ ਅਤੇ ਟੈਕਸਾਂ ਨੂੰ ਖਤਮ ਕਰ ਰਹੀ ਹੈ ਅਤੇ ਐੱਮ.ਐੱਸ.ਪੀ. ਪ੍ਰੀਮੀਅਮ ਨੂੰ ਰੱਦ ਕਰ ਰਹੀ ਹੈ।

ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਕੋਲ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਲਈ ਲੋੜੀਂਦੀ ਮਦਦ ਹੋਵੇ, ਅਸੀਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਸਹਿ-ਕੀਮਤਾਂ ਅਤੇ ਫਾਰਮਾਕੇਅਰ ਡਿਡਕਟੇਬਲਜ਼ ਨੂੰ ਘਟਾਉਣ ਅਤੇ ਖਤਮ ਕਰਨ ਲਈ ਤਿੰਨ ਸਾਲਾ $105 ਮਿਲੀਅਨ ਨਿਵੇਸ਼ ਕੀਤਾ ਹੈ।

ਭੋਜਨ ਨੂੰ ਮੇਜ਼ ਤੱਕ ਲਿਆਉਣ ਅਤੇ ਪਰਿਵਾਰਾਂ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨ ਦਾ ਮੁਸ਼ਕਿਲ ਫੈਸਲਾ ਕਰਨ ਦੀ ਲੋੜ ਕਿਸੇ ਨੂੰ ਨਹੀਂ ਪੈਣੀ ਚਾਹੀਦੀ।ਅਸੀਂ ਜਾਣਦੇ ਹਾਂ ਕਿ ਕੰਮ ਕਰਨ ਵਾਲੇ ਕਈ ਪਰਿਵਾਰ ਪ੍ਰਿਸਕ੍ਰਿਪਸ਼ਨ ਵਾਲੀਆ ਲੋੜੀਂਦੀਆਂ ਦਵਾਈਆਂ ਭਰਵਾਉਂਨਦੇ ਹੀ ਨਹੀਂ, ਕਿਉਂਕਿ ਡਿਡਕਟੇਬਲ ਬਹੁਤ ਜ਼ਿਆਦਾ ਹਨ। ਲੰਮੇਂ ਸਮੇਂ ਤੋਂ ਰੁਕੇ ਇਸ ਕਦਮ ਨੂੰ ਉਠਾਉਣ ਨਾਲ ਬ੍ਰਿਟਿਸ਼ ਕੋਲੰਬੀਆ ਦੇ ਹਜ਼ਾਰਾਂ ਵਾਸੀਆਂ ਦੀ ਸਿਹਤ ਅਤੇ ਜ਼ਿੰਦਗੀ ਵਿੱਚ ਸੁਧਾਰ ਹੋਵੇਗਾ।

ਅਸੀਂ ਸਭ ਲੋਕਾਂ ਦੀਆਂ ਸੇਵਾਵਾਂ ਵਿਚ ਸੁਧਾਰ ਕਰਨ ਅਤੇ ਫੀਸ ਘਟਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ। 2017 ਵਿੱਚ ਜਦ ਅਸੀਂ ਸਰਕਾਰ ਬਣਾਈ ਸੀ ਤਾਂ ਜਿਸ ਫੀਸ ਨਾਲ ਅਸੀਂ ਸਭ ਤੋਂ ਪਹਿਲਾਂ ਨਜਿੱਠਿਆ, ਉਹ ਪੋਰਟ ਮੈਨ ਅਤੇ ਗੋਲਡਨ ਈਅਰਜ਼ ਬਰਿੱਜ ਦੇ ਪੁਲ ਟੈਕਸਾਂ ਨੂੰ ਖਤਮ ਕਰਨਾ ਸੀ। ਅਸੀਂ ਮੁੱਖ ਮਾਰਗਾਂ ਦੇ ਬੀ.ਸੀ. ਫੈਰੀ ਦੇ ਕਿਰਾਏ ਰੋਕ ਦਿੱਤੇ ਹਨ, ਛੋਟੇ ਮਾਰਗਾਂ ਦੇ ਕਿਰਾਏ ਘਟਾ ਦਿੱਤੇ ਹਨ ਅਤੇ ਬਜ਼ੁਰਗ ਮੁਸਾਫਰਾਂ ਦੇ ਕਿਰਾਏ ਵਿੱਚ ਛੋਟ ਨੂੰ ਵੀ ਬਹਾਲ ਕਰ ਦਿੱਤਾ ਹੈ।

ਪਰਿਵਾਰਾਂ ਦੀ ਮਾਸਿਕ ਬਾਲ ਸੰਭਾਲ ਖਰਚੇ ਵਿੱਚ ਮਦਦ ਲਈ ਅਸੀਂ ਇਸ ਸਾਲ ਦੇ ਸ਼ੁਰੂ ਵਿੱਚ ਕਫਾਇਤੀ ਬਾਲ ਸੰਭਾਲ ਲਾਭ (ਅਫੌਰਡੇਬਲ ਚਾਈਲਡ ਕੇਅਰ ਬੈਨੀਫਿੱਟ) ਲਾਗੂ ਕੀਤਾ। ਇਹ ਲਾਭ ਸਾਲਾਨਾ $111,000 ਤੱਕ ਦੀ ਆਮਦਨ ਵਾਲੇ ਪਰਿਵਾਰਾਂ ਲਈ ਉਪਲਬੱਧ ਹੈ ਅਤੇ ਇਸ ਨਾਲ ਪਰਿਵਾਰ $15,000 ਤੱਕ ਪ੍ਰਤੀ ਸਾਲ ਪ੍ਰਤੀ ਬੱਚਾ ਬਚੱਤ ਕਰ ਸਕਦੇ ਹਨ। ਕਿਰਾਏਦਾਰਾਂ ਨੂੰ ਸਹਿਯੋਗ ਦੇਣ ਲਈ ਅਸੀਂ ਸਾਲਾਨਾ ਸਵੀਕਾਰਿਤ ਕਿਰਾਏ ਵਾਧੇ ਵਿੱਚ 2% ਕਟੌਤੀ ਕਰ ਰਹੇ ਹਾਂ, ਤਾਂ ਕਿ ਲੋਕ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਰਾਹਤ ਮਹਿਸੂਸ ਕਰ ਸਕਣ।

ਸਾਡੀ ਸਰਕਾਰ ਘਰਾਂ ਦੀਆਂ ਵਧਦੀਆਂ ਕੀਮਤਾਂ ਦੇ ਸੰਕਟ ਨਾਲ ਨਜਿੱਠਣ ਲਈ ਅਤੇ ਸੂਬੇ ਭਰ ਦੇ ਲੋਕਾਂ ਨੂੰ ਕਫਾਇਤੀ ਘਰ ਪ੍ਰਦਾਨ ਕਰਨ ਲਈ ਮਜ਼ਬੂਤ ਕਦਮ ਉਠਾ ਰਹੀ ਹੈ। ਅਸੀਂ ਬੀ.ਸੀ. ਦੇ ਇਤਿਹਾਸ ਵਿੱਚ ਕਫਾਇਤੀ ਘਰਾਂ ਵਿੱਚ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ -ਅਗਲੇ 10 ਸਾਲਾਂ ਵਿੱਚ 7ઠਬਿਲੀਅਨ। ਅਤੇ ਅਸੀਂ ਬੀ.ਸੀ. ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਮੰਗ ਘਟਾ ਕੇ, ਸਪਲਾਈ ਵਧਾ ਕੇ ਅਤੇ ਧੋਖਾਧੜੀ ਨੂੰ ਠੱਲ ਪਾਕੇ ਬਾਜ਼ਾਰ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 

ਲੰਮੇਂ ਸਮੇਂ ਤੋਂ ਬੀ.ਸੀ. ਦੇ ਬਹੁਤ ਸਾਰੇ ਲੋਕਾਂ ਨੂੰ ਗੁਜ਼ਾਰੇ ਲਈ ਅਤੇ ਜ਼ਰੂਰਤ ਦੀਆਂ ਸੇਵਾਵਾਂ ਤੱਕ ਪਹੁੰਚ ਲਈ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ।  ਸਾਡੀ ਸਰਕਾਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਿਹਤਰ ਅਤੇ ਕਫਾਇਤੀ ਬਣਾਉਣ ਲਈ ਵੱਖਰੇ ਬਦਲ ਅਪਨਾ ਰਹੀ ਹੈ-2019 ਵਿੱਚ ਅਤੇ ਬਾਦ ਵਿੱਚ ਵੀ। 

ਅਸੀਂ ਬੀ.ਸੀ. ਵਿੱਚ ਹਰ ਇੱਕ ਲਈ ਮਜ਼ਬੂਤ ਆਰਥਿਕਤਾ ਦਾ ਨਿਰਮਾਣ, ਲੋਕਾਂ ਨੂੰ ਉਹਨਾਂ ਦੇ ਭਰੋਸੇ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਜ਼ਿੰਦਗੀ ਵਧੇਰੇ ਕਫਾਇਤੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖੇਗੀ। ਇਹ ਸਿਰਫ ਸ਼ੁਰੂਆਤ ਹੈ ਅਤੇ ਮੈਂ ਤੁਹਾਡੇ ਨਾਲ ਰਲ ਕੇ ਇੱਕ ਬਿਹਤਰ ਭਵਿੱਖ ਦਾ ਨਿਰਮਾਣ ਕਰਨ ਲਈ ਉਤਸੁਕ ਹਾਂ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES