Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਪਿਆਂ ਦੀ ਪੱਕੀ ਰਿਹਾਇਸ਼ ਲਈ ਅਪਲਾਈ ਕਰਨ ਵਾਸਤੇ ਇਮੀਗਰੇਸ਼ਨ ਕਨੂੰਨ 'ਚ ਕੀਤੀ ਤਬਦੀਲੀ

Posted on January 4th, 2019


ਓਟਵਾ (ਅਕਾਲ ਗਾਰਡੀਅਨ ਬਿਊਰੋ) - ਪੰਜਾਬ ਰਹਿੰਦੇ ਮਾਪਿਆਂ ਦੀ ਕੈਨੇਡਾ 'ਚ ਪੱਕੀ ਕੈਨੇਡਾ ਰਿਹਾਇਸ਼ (ਪਰਮਾਨੈਂਟ ਰੈਜ਼ੀਡੈਂਸੀ) ਲਈ ਅਪਲਾਈ ਕਰਨ ਵਾਸਤੇ ਇਮੀਗਰੇਸ਼ਨ ਕਨੂੰਨ 'ਚ ਤਬਦੀਲੀ ਕੀਤੀ ਗਈ ਹੈ। ਹੁਣ ਪੱਕੀਆਂ ਅਰਜ਼ੀਆਂ ਲੈਣ ਤੋਂ ਪਹਿਲਾਂ ਇਹ ਦੇਖਿਆ ਜਾਵੇਗਾ ਕਿ ਅਪਲਾਈ ਕਰਨ ਵਾਲਾ ਅਰਜ਼ੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਵੀ ਕਰਦਾ ਹੈ ਜਾਂ ਨਹੀਂ। ਪਹਿਲੇ ਲਾਟਰੀ ਸਿਸਟਮ 'ਚ ਕਈਆਂ ਦਾ ਨਾਮ ਨਿੱਕਲ ਆਉਂਦਾ ਸੀ ਪਰ ਬਾਅਦ 'ਚ ਪਤਾ ਲਗਦਾ ਸੀ ਕਿ ਉਹ ਅਪਲਾਈ ਕਰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ, ਸੋ ਉਹ ਕਿਸੇ ਹੋਰ ਦਾ ਮੌਕਾ ਮਾਰ ਜਾਂਦੇ ਸਨ। ਕੈਨੇਡਾ 'ਚ ਮਾਪਿਆਂ, ਨਾਨਕਿਆਂ ਤੇ ਦਾਦਕਿਆਂ ਨੂੰ (ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਤਹਿਤ) ਪੱਕੇ ਤੌਰ 'ਤੇ ਅਪਲਾਈ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਵਲੋਂ ਬਦਲੀ ਗਈ ਇਸ ਪ੍ਰਣਾਲੀ 'ਚ ਅਰਜ਼ੀਆਂ ਜਨਵਰੀ ਦੇ ਆਖ਼ਰ ਤੋਂ ਖੋਲ੍ਹੀਆਂ ਜਾਣਗੀਆਂ। ਵੱਡੀ ਗਿਣਤੀ 'ਚ ਲੋਕ ਨਵਾਂ ਸਾਲ ਸ਼ੁਰੂ ਹੋਣ ਤੋਂ ਅਪਲਾਈ ਕਰਨ ਬਾਰੇ ਉਤਸ਼ਾਹਿਤ ਸਨ ਕਿਉਂਕਿ 2018 'ਚ 2 ਜਨਵਰੀ ਨੂੰ ਅਪਲਾਈ ਕਰਨ ਲਈ ਆਪਣਾ ਨਾਮ ਦੇਣਾ ਸੰਭਵ ਹੋ ਗਿਆ ਸੀ ਪਰ ਹੁਣ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਅਜੇ ਅਜਿਹਾ ਸੰਭਵ ਨਹੀਂ ਹੈ।

ਲਾਟਰੀ ਸਿਸਟਮ ਖਤਮ ਕਰਨ ਤੋਂ ਬਾਅਦ 2019 ਵਿੱਚ ਪਹਿਲੀ ਵਾਰੀ 20,000 ਅਰਜ਼ੀਆਂ (ਪੂਰੀ ਦੁਨੀਆਂ 'ਚੋ') ਸਵੀਕਾਰ ਕੀਤੀਆਂ ਜਾਣਗੀਆਂ ਅਤੇ ਪਹਿਲਾਂ ਮੁਕੰਮਲ ਅਰਜ਼ੀ ਭੇਜਣ ਦੀ ਲੋੜ ਨਹੀਂ ਹੋਵੇਗੀ, ਸਗੋਂ ਅਪਲਾਈ ਕਰਨ ਦੀ ਇੱਛਾ ਪ੍ਰਗਟ ਕਰਨ (ਐਕਸਪ੍ਰੈਸ਼ਨ ਆਫ ਇੰਟਰਸਟ) ਦੀ ਮਾਮੂਲੀ ਕਾਰਵਾਈ ਪੂਰੀ ਕਰਨੀ ਪਵੇਗੀ, ਜਿਸ 'ਚ ਉਹ ਸਾਬਤ ਕਰੇਗਾ ਕਿ ਉਹ ਅਪਲਾਈ ਕਰਨ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਅਪਲਾਈ ਕਰਨਾ ਸੰਭਵ ਹੁੰਦੇ ਸਾਰ ਲੋਕਾਂ 'ਚ ਪਹਿਲਾਂ ਅਪਲਾਈ ਕਰਨ ਦੀ ਦੌੜ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਪਹਿਲ ਕਰਨ ਵਾਲੇ ਪਹਿਲੇ 20,000 (ਸ਼ਰਤਾਂ ਪੂਰੀਆਂ ਕਰਨ ਵਾਲੇ) ਲੋਕਾਂ ਨੂੰ ਹੀ ਅੱਗੇ ਚੱਲ ਕੇ ਅਪਲਾਈ ਕਰਨ ਦਾ ਮੌਕਾ ਮਿਲਣਾ ਹੈ। 18 ਸਾਲ ਤੋਂ ਵੱਧ ਉਮਰ ਦੇ ਪੱਕੇ ਕੈਨੇਡਾ ਵਾਸੀ ਵਿਅਕਤੀ ਕੁਝ ਸਖ਼ਤ ਸ਼ਰਤਾਂ ਪੂਰੀਆਂ ਕਰਕੇ ਆਪਣੇ ਮਾਪਿਆਂ/ ਦਾਦਕਿਆਂ/ ਨਾਨਕਿਆਂ ਨੂੰ ਕੈਨੇਡਾ 'ਚ ਪੱਕੇ ਤੌਰ 'ਤੇ ਸਪਾਂਸਰ ਕਰ ਸਕਦੇ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES