Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਵਿੱਚ ਸਕਾਈਟਰੇਨ ਰੂਟ ਵਧਾਉਣ ਨੂੰ ਮਿਲੀ ਹਰੀ ਝੰਡੀ

Posted on November 16th, 2018

<p>ਤਸਵੀਰ ਧੰਨਵਾਦ ਸਹਿਤ: ਵੈਨਕੂਵਰ ਸੰਨ</p>


ਸਕਾਈਟਰੇਨ ਅਤੇ ਲੋਕਲ ਪੁਲਿਸ ਮਾਮਲੇ ਵਿੱਚ ਸੂਬਾ ਸਰਕਾਰ ਸਹਿਯੋਗ ਦੇਵੇ

ਸਰੀ (ਅਕਾਲ ਗਾਰਡੀਅਨ ਬਿਊਰੋ) - ਮੇਅਰ ਡੱਗ ਮੈਕੱਲਮ ਅਤੇ ਸਾਥੀਆਂ ਵਲੋਂ ਸਰੀ ਵਿੱਚ ਲਾਈਟ ਰੇਲ ਪ੍ਰਾਜੈਕਟ ਨੂੰ ਖਤਮ ਕਰਕੇ ਉਸ ਦੀ ਜਗ੍ਹਾ ਤੇਜ਼-ਤਰਾਰ ਸਕਾਈਟਰੇਨ ਚਲਾਉਣ ਦਾ ਚੋਣ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਹੁਣ ਲੋਅਰ ਮੇਨਲੈਂਡ ਦੇ ਮੇਅਰਾਂ ਦੀ ਕੌਂਸਲ ਵਿੱਚ ਪ੍ਰਵਾਨਗੀ ਮਿਲ ਗਈ ਹੈ। ਵੀਰਵਾਰ ਨੂੰ ਨਿਊ ਵੈਸਟਮਿਨਸਟਰ ਵਿਖੇ ਮੇਅਰ ਕੌਂਸਲ ਦੀ ਇਕੱਤਰਤਾ ਨਿਊ ਵੈਸਟਮਿਨਸਟਰ ਦੇ ਨਵ-ਨਿਯੁਕਤ ਮੇਅਰ ਜੌਨਾਥਨ ਕੋਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੁਆਂਢੀ ਸ਼ਹਿਰਾਂ ਦੇ ਮੇਅਰਾਂ ਨੇ ਸਰੀ ਦੇ ਮੇਅਰ ਡੱਗ ਮੈਕੱਲਮ ਦੀ 15 ਮਿੰਟ ਲੰਬੀ ਤਕਰੀਰ ਨੂੰ ਗਹੁ ਨਾਲ ਸੁਣਿਆ ਅਤੇ ਫਿਰ ਪਿਛਲੀ ਕੌਂਸਲ ਵਲੋਂ ਪ੍ਰਸਤਾਵਿਤ ਲਾਈਟ ਰੇਲ ਪ੍ਰਾਜੈਕਟ ਦਾ ਭੋਗ ਪਾ ਦਿੱਤਾ। ਹੁਣ ਮੇਅਰਾਂ ਦੀ ਕੌਂਸਲ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ ਕਿ ਸਰੀ ਦੇ ਕਿੰਗ ਜਾਰਜ ਸਕਾਈਟਰੇਨ ਸਟੇਸ਼ਨ ਤੋਂ ਲੈਂਗਲੀ ਮਾਲ ਤੱਕ ਸਕਾਈਟਰੇਨ ਚਲਾਉਣ ਦਾ ਕੰਮ ਦੋ ਹਿੱਸਿਆਂ ਵਿੱਚ ਕੀਤਾ ਜਾਵੇਗਾ, ਜਿਸ ਲਈ ਪਹਿਲਾਂ ਹੀ ਕੈਨੇਡਾ ਸਰਕਾਰ ਵਲੋਂ ਫੰਡਿੰਗ ਦਿੱਤੀ ਜਾ ਚੁੱਕੀ ਹੈ। ਸਟਾਫ ਨੂੰ ਇਸ ਸਬੰਧੀ ਰਿਪੋਰਟ ਤਿਆਰ ਕਰਕੇ 13 ਦਸੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤਰ੍ਹਾਂ ਸਰੀ ਦੇ ਬਹੁਤ ਸਾਰੇ ਹਿੱਸੇ ਅਤੇ ਲੈਂਗਲੀ ਸ਼ਹਿਰ ਪੂਰੇ ਲੋਅਰਮੇਨਲੈਂਡ 'ਚ ਫੈਲੇ ਸਕਾਈਟਰੇਨ ਨੈੱਟਵਰਕ ਨਾਲ ਜੁੜ ਜਾਵੇਗਾ। ਲੋਕਾਂ ਲਈ ਡਾਊਨਟਾਊਨ, ਯੂ. ਬੀ. ਸੀ., ਐਸ. ਐਫ. ਯੂ., ਏਅਰਪੋਰਟ, ਕੁਕਿਟਲਮ ਆਦਿ ਜਾਣਾ ਸੌਖਾ ਹੋ ਜਾਵੇਗਾ।

ਇਸ ਤਰ੍ਹਾਂ ਮੇਅਰ ਡੱਗ ਮੈਕੱਲਮ ਸਰੀ ਦੇ ਲੋਕਾਂ ਨਾਲ ਕੀਤਾ ਇੱਕ ਵੱਡਾ ਚੋਣ ਵਾਅਦਾ ਪੂਰਾ ਕਰਨ ਵੱਲ ਵਧ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸਿਟੀ ਹਾਲ ਹੇਠਾਂ ਪਾਰਕਿੰਗ ਫੀਸ ਖਤਮ ਕਰਨ ਅਤੇ ਸ਼ਹਿਰ ਵਿੱਚ ਸਥਿਤ ਹਸਪਤਾਲਾਂ ਲਾਗੇ ਸੜਕਾਂ ਤੋਂ ਪਾਰਕਿੰਗ ਮੀਟਰ ਚੁੱਕਣ ਦਾ ਵਾਅਦਾ ਵੀ ਕੀਤਾ ਸੀ, ਜਿਸ 'ਤੇ ਕਿ ਅਮਲ ਸ਼ੁਰੂ ਹੋ ਚੁੱਕਾ ਹੈ। ਮੇਅਰ ਡੱਗ ਮੈਕੱਲਮ ਅਤੇ ਸਾਥੀਆਂ ਨੇ ਸ਼ਹਿਰੀਆਂ ਨਾਲ ਆਰ. ਸੀ. ਐਮ. ਪੀ. ਨੂੰ ਖਤਮ ਕਰਕੇ ਸਥਾਨਕ ਪੁਲਿਸ ਕਾਇਮ ਕਰਨ ਦਾ ਵਾਅਦਾ ਵੀ ਕੀਤਾ ਹੋਇਆ ਹੈ, ਜਿਸ ਲਈ ਸਮੁੱਚੀ ਕੌਂਸਲ ਜ਼ੋਰ ਲਗਾ ਰਹੀ ਹੈ ਪਰ ਕੌਂਸਲ ਦਾ ਦੋਸ਼ ਹੈ ਕਿ ਸੂਬਾ ਸਰਕਾਰ ਇਸ ਮਾਮਲੇ ਵਿੱਚ ਸਹਿਯੋਗ ਨਹੀਂ ਦੇ ਰਹੀ ਬਲਕਿ ਅੜਿੱਕੇ ਡਾਹ ਰਹੀ ਹੈ। ਜ਼ਿਕਰਯੋਗ ਹੈ ਕਿ ਸਰੀ ਵਿੱਚ ਗੈਂਗ ਹਿੰਸਾ ਅਤੇ ਡਰੱਗ ਤਸਕਰੀ ਨੇ ਕਾਫੀ ਅੱਤ ਚੁੱਕੀ ਹੋਈ ਹੈ, ਜਿਸ ਤੋਂ ਲੋਕ ਬੇਹੱਦ ਪ੍ਰੇਸ਼ਾਨ ਹੋ ਚੁੱਕੇ ਹਨ। ਬਹੁਤ ਸਾਰੇ ਮਾਹਰ ਇਹ ਕਹਿ ਚੁੱਕੇ ਹਨ ਕਿ ਸਥਾਨਕ ਪੁਲਿਸ ਦੀ ਕਾਇਮੀ ਇਸ ਪ੍ਰੇਸ਼ਾਨੀ ਤੋਂ ਮੁਕਤੀ ਵੱਲ ਇੱਕ ਕਦਮ ਸਿੱਧ ਹੋ ਸਕਦੀ ਹੈ। ਬੇਸ਼ੱਕ ਲੋਕਲ ਪੁਲਿਸ ਦੀ ਕਾਇਮੀ ਨਾਲ ਹੀ ਸ਼ਹਿਰ ਵਿੱਚੋਂ ਗੈਂਗ ਹਿੰਸਾ ਦਾ ਖਾਤਮਾ ਨਹੀਂ ਹੋ ਜਾਣਾ, ਉਸ ਲਈ ਹੋਰ ਵੀ ਬਹੁਤ ਪੱਧਰਾਂ 'ਤੇ ਕੰਮ ਹੋਣਾ ਬਾਕੀ ਹੈ ਪਰ ਫਿਰ ਵੀ ਗੈਂਗ ਹਿੰਸਾ ਦੇ ਖਾਤਮੇ ਵੱਲ ਇਹ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਸੂਬਾ ਸਰਕਾਰ ਵਲੋਂ ਇਸ ਬਦਲਾਅ ਲਈ ਸਹਿਯੋਗ ਦੇਣਾ ਚਾਹੀਦਾ ਹੈ ਨਾ ਕਿ ਰੁਕਾਵਟਾਂ ਖੜ੍ਹੀਆਂ ਕਰਨੀਆਂ ਚਾਹੀਦੀਆਂ ਹਨ।

ਅਕਸਰ ਲੋਕਾਂ ਨਾਲ ਗੱਲਬਾਤ ਦੌਰਾਨ ਅਤੇ ਸੋਸ਼ਲ ਮੀਡੀਆ ਘੋਖਣ ਉਪਰੰਤ ਦਿਖਾਈ ਦੇ ਰਿਹਾ ਹੈ ਕਿ ਸਰੀ ਦੇ ਲੋਕਾਂ ਵਿੱਚ ਇਹ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਸੂਬੇ ਦੀ ਐਨ. ਡੀ. ਪੀ. ਸਰਕਾਰ ਵਿਚਲੇ ਸਿਆਸਤਦਾਨ ਸਿੱਧੇ ਜਾਂ ਅਸਿੱਧੇ ਤਰੀਕੇ ਡੱਗ ਮੈਕੱਲਮ ਦਾ ਚੋਣਾਂ 'ਚ ਵਿਰੋਧ ਕਰ ਚੁੱਕੇ ਹਨ ਅਤੇ ਹੁਣ ਡੱਗ ਮੈਕੱਲਮ ਦੀ ਅਗਵਾਈ ਵਾਲੀ ਕੌਂਸਲ ਦੇ ਜਿੱਤ ਜਾਣ ਤੋਂ ਬਾਅਦ ਪੂਰਾ ਸਹਿਯੋਗ ਨਹੀਂ ਦੇ ਰਹੇ।

 ਲੋਕਾਂ ਦਾ ਮੰਨਣਾ ਹੈ ਕਿ ਬੇਸ਼ੱਕ ਗੱਲ ਲਾਈਟ ਰੇਲ ਖਤਮ ਕਰਕੇ ਸਕਾਈਟਰੇਨ ਚਲਾਉਣ ਦੀ ਹੋਵੇ ਜਾਂ ਆਰ.  ਸੀ. ਐਮ. ਪੀ. ਖਤਮ ਕਰਕੇ ਲੋਕਲ ਪੁਲਿਸ ਕਾਇਮ ਕਰਨ ਦੀ, ਸੂਬੇ ਦੀ ਐਨ. ਡੀ. ਪੀ. ਸਰਕਾਰ ਵਿਚਲੇ ਆਗੂ ਸਰੀ ਦੇ ਲੋਕਾਂ ਦੀਆਂ ਭਾਵਨਾਵਾਂ ਨਹੀਂ ਸਮਝ ਰਹੇ ਬਲਕਿ ਇਸ ਤੋਂ ਉਲਟ ਸੁਰ ਕੱਢ ਰਹੇ ਹਨ। ਲੋਕ ਮਹਿਸੂਸ ਕਰ ਰਹੇ ਹਨ ਕਿ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਸਰੀ ਦੇ ਲੋਕਾਂ ਨੇ ਐਨ. ਡੀ. ਪੀ. ਉਮੀਦਵਾਰਾਂ ਨੂੰ ਸਫਲਤਾ ਬਖਸ਼ੀ, ਜਿਸ ਸਦਕਾ ਉਹ ਸੂਬੇ 'ਚ ਸਰਕਾਰ ਬਣਾ ਸਕੇ ਪਰ ਇਹ ਵਿਧਾਇਕ ਅਤੇ ਮੰਤਰੀ ਸਰੀ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰ ਰਹੇ, ਬਲਕਿ ਆਪਣਾ ਏਜੰਡਾ ਸਰੀ ਦੇ ਲੋਕਾਂ 'ਤੇ ਥੋਪ ਰਹੇ ਹਨ ਜਦਕਿ ਚਾਹੀਦਾ ਇਹ ਹੈ ਕਿ ਉਹ ਸਰੀ ਦੇ ਲੋਕਾਂ ਦੀ ਗੱਲ ਸੁਣਨ ਅਤੇ ਫਿਰ ਉਨ੍ਹਾਂ ਦੀ ਵਿਧਾਨ ਸਭਾ 'ਚ ਨੁਮਾਇੰਦਗੀ ਕਰਨ। ਲੋਕ ਗਹੁ ਨਾਲ ਵਾਚ ਰਹੇ ਹਨ ਕਿ ਐਨ. ਡੀ. ਪੀ. ਵਲੋਂ ਸਰੀ ਵਿੱਚ ਦੂਜਾ ਹਸਪਤਾਲ ਬਣਾਉਣ ਜਾਂ ਟਰੱਕ ਪਾਰਕਿੰਗ ਦੀ ਸਮੱਸਿਆ ਖਤਮ ਕਰਨ ਵੱਲ ਉਸ ਤੇਜ਼ੀ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਹੋ ਜਿਹੀ ਕਿ ਲੋਕ ਆਸ ਰੱਖਦੇ ਹਨ। 



Archive

RECENT STORIES

ਦਾ ਸਹੋਤਾ ਸ਼ੋਅ 25 ਅਪ੍ਰੈਲ 2024

Posted on April 25th, 2024

ਖਾਲਸਾ ਦਿਹਾੜੇ 'ਤੇ ਨਗਰ ਕੀਰਤਨ ਮੌਕੇ ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨਾਲ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ

Posted on April 25th, 2024

ਦਾ ਸਹੋਤਾ ਸ਼ੋਅ 24 ਅਪ੍ਰੈਲ 2024

Posted on April 24th, 2024

ਦਾ ਸਹੋਤਾ ਸ਼ੋਅ 23 ਅਪ੍ਰੈਲ 2024

Posted on April 23rd, 2024

ਦਾ ਸਹੋਤਾ ਸ਼ੋਅ 12 ਅਪ੍ਰੈਲ 2024

Posted on April 12th, 2024

ਦਾ ਸਹੋਤਾ ਸ਼ੋਅ 11 ਅਪ੍ਰੈਲ 2024

Posted on April 11th, 2024

ਦਾ ਸਹੋਤਾ ਸ਼ੋਅ 10 ਅਪ੍ਰੈਲ 2024

Posted on April 10th, 2024

ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਟੈਂਪਲ ਵਿਲੀਅਮਜ਼ ਲੇਕ (ਬੀ ਸੀ) ਕੈਨੇਡਾ ਵਿਖੇ ਖਾਲਸਾ ਸਾਜਨਾ ਦਿਹਾੜਾ ਮਨਾਇਆ

Posted on April 10th, 2024

ਦਾ ਸਹੋਤਾ ਸ਼ੋਅ 9 ਅਪ੍ਰੈਲ 2024

Posted on April 9th, 2024

ਦਾ ਸਹੋਤਾ ਸ਼ੋਅ 8 ਅਪ੍ਰੈਲ 2024

Posted on April 8th, 2024

ਦਾ ਸਹੋਤਾ ਸ਼ੋਅ 5 ਅਪ੍ਰੈਲ 2024

Posted on April 5th, 2024

ਦਾ ਸਹੋਤਾ ਸ਼ੋਅ 4 ਅਪ੍ਰੈਲ 2024

Posted on April 4th, 2024