Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਾਰਦਾਤ ਵਾਲੀ ਥਾਂ ਨਜ਼ਦੀਕ ਖੜ੍ਹੀ ਪੁਲਿਸ (ਤਸਵੀਰ: ਧੰਨਵਾਦ ਸਹਿਤ ''ਦਾ ਪਰੋਵਿੰਸ'')

ਸਰੀ 'ਚ ਇੱਕ ਹੋਰ ਨੌਜਵਾਨ ਗੋਲੀਆਂ ਮਾਰ ਕੇ ਮਾਰਿਆ

Posted on November 9th, 2018


ਸਰੀ (ਅਕਾਲ ਗਾਰਡੀਅਨ ਬਿਊਰੋ) - ਸਰੀ ਦੇ ਨਿਊਟਨ ਇਲਾਕੇ ਵਿੱਚ ਸਥਿਤ 142 ਸਟਰੀਟ ਅਤੇ 70 ਏ ਐਵੇਨਿਊ ਦੇ ਨਜ਼ਦੀਕ ਇੱਕ 22 ਸਾਲਾ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ। ਵੀਰਵਾਰ ਅਤੇ ਸ਼ੁੱਕਰਵਾਰ ਦਰਮਿਆਨੀ ਰਾਤ ਤਕਰੀਬਨ 1.30 ਵਜੇ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ ਤਾਂ ਇਹ ਨੌਜਵਾਨ ਜ਼ਖਮੀ ਹਾਲਤ ਵਿੱਚ ਪਿਆ ਮਿਲ਼ਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਹ ਇਲਾਕਾ ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਹੈ, ਜਿੱਥੇ ਨਾਲ ਹੀ ਇੱਕ ਐਲੀਮੈਂਟਰੀ ਸਕੂਲ ਅਤੇ ਦੋ ਡੇਅ-ਕੇਅਰ ਵੀ ਹਨ। ਖਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਜਨਤਕ ਨਹੀਂ ਸੀ ਕੀਤੀ ਗਈ, ਪਰ ਕੁਝ ਭਰੋਸੇਯੋਗ ਸੂਤਰਾਂ ਮੁਤਾਬਿਕ ਮਰਨ ਵਾਲਾ ਨੌਜਵਾਨ ਪੰਜਾਬੀ ਹੀ ਜਾਪਦਾ ਹੈ। ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਮ੍ਰਿਤਕ ਦਾ ਘਰ ਇਸ ਇਲਾਕੇ ਵਿੱਚ ਸੀ ਜਾਂ ਉਹ ਕਿਸੇ ਨੂੰ ਇੱਥੇ ਮਿਲਣ ਆਇਆ ਸੀ। 

ਸਰੀ ਦਾ ਨਿਊਟਨ ਇਲਾਕਾ ਗੈਂਗ ਹਿੰਸਾ ਦੀ ਰਾਜਧਾਨੀ ਬਣ ਚੁੱਕਾ ਹੈ, ਜਿੱਥੇ ਕੁਝ ਹਫਤਿਆਂ ਬਾਅਦ ਅਜਿਹੀ ਵਾਰਦਾਤ ਹੋਣੀ ਆਮ ਗੱਲ ਬਣ ਗਈ ਹੈ। ਚਾਰ ਹਫਤੇ ਪਹਿਲਾਂ ਨਿਊਟਨ ਵਿੱਚ ਹੀ ਸੁਮੀਤ ਰੰਧਾਵਾ ਦਾ ਕਤਲ ਹੋਇਆ ਸੀ ਅਤੇ ਉਸ ਤੋਂ ਪਹਿਲਾਂ ਹੋਰ ਵੀ ਕਈ ਕਤਲ ਇੱਥੇ ਹੋ ਚੁੱਕੇ ਹਨ। ਜੂਨ ਮਹੀਨੇ ਨਿਊਟਨ ਦੇ ਦੋ ਪੰਜਾਬੀ ਬੱਚਿਆਂ ਜੇਸਨ ਝੁੱਟੀ ਅਤੇ ਜੈਸੀ ਭੰਗਲ ਦੀਆਂ ਲਾਸ਼ਾਂ ਵੀ ਸਾਊਥ ਸਰੀ 'ਚੋਂ ਬਰਾਮਦ ਹੋਈਆਂ ਸਨ। ਭਾਈਚਾਰਾ ਅਜਿਹੇ ਕਤਲਾਂ ਤੋਂ ਬੇਹੱਦ ਦੁਖੀ ਹੈ ਅਤੇ ਗੈਂਗ ਹਿੰਸਾ ਦੇ ਖਾਤਮੇ ਲਈ ਜ਼ੋਰ ਵੀ ਲਾ ਰਿਹਾ ਹੈ, ਪਰ ਹਾਲੇ ਤੱਕ ਨਾ ਤਾਂ ਕਾਤਲ ਫੜੇ ਜਾ ਸਕੇ ਹਨ ਅਤੇ ਨਾ ਹੀ ਗੈਂਗ ਹਿੰਸਾ ਵਿੱਚ ਕੋਈ ਕਮੀ ਆਈ ਹੈ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES