Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਸਟਮ ਸੁਧਾਰਨ ਲਈ ਯਤਨਸ਼ੀਲ ਹਨ ਸਰੀ ਸਕੂਲ ਟਰੱਸਟੀ ਦੀ ਚੋਣ ਲੜ ਰਹੇ ਜਸਵਿੰਦਰ ਸਿੰਘ ਬਦੇਸ਼ਾ

Posted on October 18th, 2018

ਸਰੀ (ਅਕਾਲ ਗਾਰਡੀਅਨ ਬਿਊਰੋ)- ਸਰੀ ਸਕੂਲ ਟਰੱਸਟੀ ਦੀ ਚੋਣ ਲੜ ਰਹੇ ਜਸਵਿੰਦਰ ਸਿੰਘ ਬਦੇਸ਼ਾ ਸਕੂਲ ਬੋਰਡ ਵਿਚਲਾ ਤਾਣਾ-ਬਾਣਾ ਸੁਧਾਰਨ ਲਈ ਯਤਨਸ਼ੀਲ ਹਨ। ਅਕਾਲ ਗਾਰਡੀਅਨ ਨਾਲ ਗੱਲ ਕਰਿਦਆਂ ਉਨ੍ਹਾਂ ਦੱਸਿਆ ਕਿ ਸਰੀ ਦੇ ਮਾਪਿਆਂ, ਟੈਕਸ ਅਦਾਕਾਰਾਂ ਅਤੇ ਬੱਚਿਆਂ ਦੀ ਅਾਵਾਜ਼ ਨੂੰ ਸਰੀ ਸਕੂਲ ਬੋਰਡ ਤੱਕ ਪਹੁੰਚਾਣ ਲਈ ਉਨ੍ਹਾਂ ਆਪਣਾ ਨਾਮ ਸਰੀ ਸਕੂਲ ਟਰੱਸਟੀ ਦੀ ਚੋਣ ਲਈ ਅਜ਼ਾਦ ਉਮੀਦਵਾਰ ਵਜੋਂ ਦਿੱਤਾ ਹੈ। ਉਨ੍ਹਾਂ ਦਾ ਪਿਛਲਾ ਪਿੰਡ ਬੁਢਿਆਣਾ, ਜ਼ਿਲ੍ਹਾ ਜਲੰਧਰ ਹੈ ਤੇ ਉਨ੍ਹਾਂ ਬੈਚੇਲਰ ਆਫ ਇਲੈਟਰੋਨਿਕਸ ਇੰਜੀਨੀਰਿੰਗ ਕੀਤੀ ਹੋਈ ਹੈ। ਉਹ ਆਪਣੇ ਪਰਿਵਾਰ ਨਾਲ 1996 ਤੋਂ ਸਰੀ ਵਿੱਚ ਰਹਿ ਰਹੇ ਹਨ ਤੇ ਛੋਟੇ ਵਪਾਰੀ ਹਨ। ਉਹ ਅਕਸਰ ਸਕੂਲਾਂ ਵਿੱਚ ਬੱਚਿਆਂ, ਟੀਚਰਾਂ ਅਤੇ ਮਾਪਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਰਹਿੰਦੇ ਹਨ।

ਪਿਛਲੇ ਸਮੇਂ ਦੌਰਾਨ ਉਨ੍ਹਾਂ ਹੇਠ ਲਿਖੀਆਂ ਨਾਨ-ਪਰਾਫਿਟ/ਚੈਰੀਟੇਬਲ ਸੰਸਥਾਵਾਂ ਦੇ ਬੋਰਡ ਵਿੱਚ ਡਾਇਰੈਕਟਰ / ਮੈਂਬਰ  ਦੇ ਤੌਰ ਤੇ ਵਾਲੰਟੀਅਰ ਕੰਮ ਕੀਤਾ ਹੈ:

-ਸਕੂਲ ਪੇਰੰਟ ਐਡਵਾਈਜ਼ਰੀ ਕੌਸਲ  - ਐਗਜ਼ੈਕਟਿਵ ਬੋਰਡ ਵਿੱਚ ਖਜ਼ਾਨਚੀ ਵੱਜੋਂ ਸੇਵਾ ਨਿਭਾਈ।

 - ਸਰੀ ਰੇਟ ਪੇਅਰਜ਼ ਐਸੋਸੀਏਸ਼ਨ - ਆਪਣੇ ਸਾਥੀਆਂ ਨਾਲ ਮਿਲਕੇ 2008 ਵਿੱਚ ਸਰੀ ਰੇਟ ਪੇਅਰਜ਼ ਐਸੋਸੀਏਸ਼ਨ ਬਣਾਈ, ਜਿਸਨੇ ਸਰੀ ਦੀਆਂ ਹਜ਼ਾਰਾਂ (ਲਗਭਗ 60,000 ਲਾਟਾਂ) ਦੀ ਗਿਣਤੀ ਵਿੱਚ ਆਰ ਐਫ ਲਾਟਾਂ ਉੱਤੇ ਵੱਡੇ ਘਰਾਂ ਦੀ ਪ੍ਰਵਾਨਗੀ, ਇੱਕ ਲੀਗਲ ਸੁਈਟ ਅਤੇ ਹਰ ਆਰ ਐਫ ਲਾਟ ਵਾਲੇ ਘਰ ਦੇ ਡਰਾਈਵ ਵੇ ਉੱਪਰ ਇੱਕ ਵਾਧੂ ਗੱਡੀ ਖੜੀ ਕਰਨ ਦੀ ਆਗਿਆ ਸਰੀ  ਸਿਟੀ ਕੌਂਸਲ ਨਾਲ ਲਾਬੀ ਕਰਕੇ ਕਰਵਾਈ।

- ਸਰੀ ਸ਼ਹਿਰ ਦੇ ਬੱਸ ਸਟਾਪਾਂ ਉੱਪਰ ਨੋ ਸਮੋਕਿੰਗ ਲਾਗੂ ਕਰਵਾਉਣ ਲਈ ਸਿਟੀ ਆਫ ਸਰੀ ਨੂੰ ਲਾਬੀ ਕੀਤਾ ਅਤੇ 2016 ਵਿੱਚ ਬਾਈ ਲਾਅ ਵਿੱਚ ਬਦਲਾਅ ਕਰਵਾਇਆ।

- ਪਿਛਲੇ ਲੰਮੇਂ ਸਮੇਂ ਤੋਂ  ਰਿਵਰ ਸਾਈਡ ਫਿਊਨਰਲ ਹੋਮ ਦੇ ਐਗਜ਼ੈਕਟਿਵ ਬੋਰਡ  ਵਿੱਚ ਮੈਂਬਰ, ਪ੍ਰੈਜ਼ੀਡੈਂਟ  ਦੇ ਅਹੁਦਿਆਂ ਉੱਪਰ  ਸੇਵਾ ਨਿਭਾਈ ਅਤੇ  ਹੁਣ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੱਜੋਂ ਸੇਵਾ ਨਿਭਾਅ ਰਹੇ ਹਨ।

- ਖਾਲਸਾ ਦੀਵਾਨ ਸੋਸਾਇਟੀ  ਨਿਊ ਵੈਸਟਮਿਨਸਟਰ ਵਿਖੇ ਐਗਜ਼ੈਕਟਿਵ ਬੋਰਡ ਵਿੱਚ ਖਜ਼ਾਨਚੀ ਵਜੋਂ ਸੇਵਾ ਨਿਭਾਈ।

- ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਸਰੀ ਅਤੇ ਦਸ਼ਮੇਸ਼ ਦਰਬਾਰ ਗੁਰਦਵਾਰਾ ਸਾਹਿਬ ਦੇ ਪਿਛਲੀਆਂ ਸਟਰੀਟਾਂ 122A ST ਅਤੇ 86 Ave ਉੱਪਰ ਆਪਣੇ ਸਾਥੀਆਂ ਦੀ ਮੱਦਦ ਨਾਲ ਸਰੀ ਸਿਟੀ ਕੌਂਸਲ ਨਾਲ ਲਾਬੀ ਕਰਕੇ ਪੰਜਾਬੀ ਵਿੱਚ ਸਟਰੀਟ ਸਾਈਨ ਲਗਵਾਏ।

ਉਨ੍ਹਾਂ ਦਾ ਇਲੈਕਸ਼ਨ ਪਲੇਟਫਾਰਮ ਸਕੂਲਾਂ ਦੀ ਗਿਣਤੀ ਵਧਾਉਣੀ/ ਪੁਰਾਣੇ ਸਕੂਲਾਂ ਦੀ ਐਕਟੈਂਸ਼ਨਜ਼, ਕਲਾਸ ਰੂਮ ਵਧਾਕੇ ਪੋਰਟੇਬਲਜ਼ ਦੀ ਗਿਣਤੀ ਘੱਟ ਕਰਨੀ, ਪਰੋਵਿੰਸ਼ਲ ਗੌਰਮਿੰਟ ਤੋਂ ਵੱਧ ਸਕੂਲ ਫੰਡਾਂ ਦੀ ਮੰਗ ਕਰਨੀ, ਸਰੀ ਸਕੂਲ ਬੋਰਡ ਦੇ ਕੰਮ ਵਿੱਚ ਪਾਰਦਰਸ਼ਤਾ, ਫੰਡਾਂ ਦੀ ਸਹੀ ਵਰਤੋਂ, ਸੈਕੰਡਰੀ ਸਕੂਲਾਂ ਵਿੱਚ ਏ ਪੀ ਅਤੇ ਆਈ ਬੀ ਪ੍ਰੋਗਰਾਮ ਨੂੰ ਵਧਾਉਣ ਵੱਲ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੋਵੇਗਾ।

ਦੱਸਣਯੋਗ ਹੈ ਕਿ 20 ਅਕਤੂਬਰ 2018 ਨੂੰ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਵੋਟਾਂ ਪੈਣਗੀਆਂ। ਵੋਟਾਂ ਵਿੱਚ ਸਿਰਫ਼ ਕੈਨੇਡੀਅਨ ਸਿਟੀਜ਼ਨ ਹੀ ਭਾਗ ਲੈ ਸਕਦੇ ਹਨ।  ਕ੍ਰਿਪਾ ਕਰਕੇ  ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਅਤੇ ਸਕੂਲ ਟਰੱਸਟੀ ਲਈ ਯੋਗ ਉਮੀਦਵਾਰ ਚੁਣੋ, ਜੋ ਤੁਹਾਡੀ ਅਵਾਜ਼ ਨੂੰ ਸਰੀ ਸਕੂਲ ਬੋਰਡ ਤੱਕ ਪਹੁੰਚਾ ਸਕਣ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES