Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਲੈਕ-ਆਊਟ ਕਰ ਦਿੱਤੀ ਚੀਨੀ ਰਾਜਦੂਤ ਦੀ ਸ੍ਰੀ ਦਰਬਾਰ ਸਾਹਿਬ ਫੇਰੀ

Posted on August 17th, 2018


ਅੰਮ੍ਰਿਤਸਰ- 10 ਅਗਸਤ ਨੂੰ ਚੀਨ ਦੇ ਭਾਰਤ ਵਿੱਚ ਅੰਬੈਸਡਰ ਲੂਅ ਝਾਹੂਈ ਆਪਣੀ ਪਤਨੀ, ਜਿਆਂਗ ਯੂੀ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਚੀਨ ਦਾ ਕੋਈ ਇਸ ਪੱਧਰ ਦਾ ਅਧਿਕਾਰੀ ਦਰਬਾਰ ਸਾਹਿਬ ਆਇਆ ਹੋਵੇ।

ਮਿਸਟਰ ਲੂਅ ਨੇ ਦਰਬਾਰ ਸਾਹਿਬ ਫੇਰੀ ਦੀਆਂ ਤਸਵੀਰਾਂ ਟਵੀਟ ਕਰਦਿਆਂ ਬੜੇ ਮਾਣ ਨਾਲ ਲਿਖਿਆ ਕਿ ''ਆਪਣੀ ਜਵਾਨੀ ਦੇ ਦਿਨਾਂ ਵਿੱਚ ਇੱਕ ਸਕਾਲਰ ਦੇ ਨਾਤੇ ਮੈਂ ਸਿੱਖ ਧਰਮ ਬਾਰੇ ਇੱਕ ਕਿਤਾਬ ਲਿਖੀ ਸੀ। ਮੇਰਾ ਸਭ ਤੋਂ ਚੰਗਾ ਦੋਸਤ ਵੀ ਇੱਕ ਸਿੱਖ ਹੈ। ਮੇਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਦਾ ਸੁਪਨਾ ਪੂਰਾ ਹੋਇਆ ਹੈ। ਇਹ ਅਸਥਾਨ ਖੂਬਸੂਰਤ ਭਵਨ ਨਿਰਮਾਣ ਕਲਾ, ਕੁਦਰਤੀ ਸੁਹਜ ਅਤੇ ਰੂਹਾਨੀਅਤ ਦਾ ਅਨੂਠਾ ਮੇਲ ਹੈ। ਸਿੱਖ ਧਰਮ ਸੇਵਾ, ਮਨੁੱਖੀ ਪਿਆਰ ਅਤੇ ਸਰੱਬਤ ਦੇ ਭਲੇ ਦਾ ਸੁਨੇਹਾ ਦਿੰਦਾ ਹੈ।''

ਚੀਨ ਦੇ ਡੈਲੀਗੇਟ ਨੇ 1 ਲੱਖ ਰੁਪਏ ਸ਼੍ਰੀ ਦਰਬਾਰ ਸਾਹਿਬ ਲਈ ਭੇਟ ਕੀਤੇ। ਆਪਣੀ ਪ੍ਰੈਸ ਕਾਨਫਰੰਸ ਦੌਰਾਨ ਅੰਬੈਸਡਰ ਨੇ ਕਿਹਾ ਕਿ ਚੀਨ ਦੀਆਂ 800 ਕੰਪਨੀਆਂ, ਪੂੰਜੀ ਨਿਵੇਸ਼ ਲਈ ਤਿਆਰ ਹਨ। ਉਨ੍ਹਾਂ ਵਿੱਚੋਂ ਕੁਝ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨਾ ਚਾਹੁੰਦੀਆਂ ਹਨ, ਜੇ ਉਨ੍ਹਾਂ ਨੂੰ ਪੂੰਜੀ-ਨਿਵੇਸ਼ ਲਈ ਲਾਹੇਵੰਦੀ-ਨੀਤੀ ਮਿਲੇ।

ਚੀਨ ਦੇ ਅੰਬੈਸਡਰ ਨੇ, 30 ਮਿਲੀਅਨ ਸਿੱਖ ਕੌਮ ਨੂੰ 'ਦੋਸਤੀ' ਦੇ 'ਡਿਪਲੋਮੈਟਿਕ ਇਸ਼ਾਰੇ' ਦਿੱਤੇ ਹਨ। ਕੀ ਸਾਡੀ ਲੀਡਰਸ਼ਿਪ ਇਸ ਨੂੰ ਕਿਸੇ 'ਸਿਆਸੀ ਹਕੀਕਤ' ਵਿੱਚ ਸਮਝਣ ਦੀ ਸਮਰੱਥਾ ਰੱਖਦੀ ਹੈ?

ਸਾਡਾ ਦੁਸ਼ਮਣ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਚੀਨ ਦੇ ਅੰਬੈਸਡਰ ਦੀ ਦਰਬਾਰ ਸਾਹਿਬ ਫੇਰੀ ਦੀ ਖਬਰ ਨੂੰ ਮੁੱਖਧਾਰਾ ਮੀਡੀਏ ਵਲੋਂ 'ਬਲੈਕ-ਆਊਟ' ਹੀ ਕੀਤਾ ਗਿਆ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES