Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਜ਼ੁਰਗਾਂ ਦੀਆਂ ਖੇਡਾਂ 'ਚ ਸਿੱਖ ਨੇ ਜਿੱਤੇ 9 ਸੋਨ ਤਗਮੇ

Posted on August 10th, 2018

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬਿ੍ਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਬੀਤੇ ਦਿਨੀਂ ਕੈਨੇਡੇ ਦੇ ਬਜ਼ੁਰਗਾਂ ਲਈ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਪੰਜਾਬੀ ਮੂਲ ਦੇ ਇਕ ਬਜ਼ੁਰਗ ਸਿੱਖ ਨੇ ਸੋਨੇ ਦੇ 9 ਤਗਮੇ ਹਾਸਲ ਕੀਤੇ ਹਨ। ਜਾਣਕਾਰੀ ਅਨੁਸਾਰ ਇਸ ਸਿੱਖ ਬਜ਼ੁਰਗ ਦਾ ਨਾਂਅ ਸ. ਅਤਰ ਸਿੰਘ ਸੇਖੋਂ ਹੈ, ਜਿਨ੍ਹਾਂ ਦੀ ਉਮਰ 95 ਸਾਲ ਦੀ ਹੈ। ਸ. ਅਤਰ ਸਿੰਘ ਸੇਖੋਂ ਨੇ ਇਨ੍ਹਾਂ ਖੇਡਾਂ 'ਚ ਹਿੱਸਾ ਲੈਂਦਿਆਂ ਸੋਨੇ ਦੇ 9 ਤਗਮੇ ਆਪਣੀ ਝੋਲੀ 'ਚ ਪਾਏ ਹਨ। ਦੱਖਣੀ ਸਰੀ ਵਿਖੇ ਕਰਵਾਈਆਂ ਗਈਆਂ 'ਕੈਨੇਡੀਅਨ ਮਾਸਟਰਜ਼ ਅਥਲੈਟਕਿਸ' ਦੌਰਾਨ ਉਨ੍ਹਾਂ 100 ਮੀਟਰ, 200 ਮੀਟਰ, 400 ਮੀਟਰ ਦੌੜਾਂ ਤੋਂ ਇਲਾਵਾ ਸ਼ਾਟਪੁਟ, ਹੈਮਰ ਥ੍ਰੋ, ਵੇਟ ਥ੍ਰੋ, ਜੈਵਲਿਨ ਥ੍ਰੋ ਅਤੇ ਡਿਸਕਸ ਥ੍ਰੋ 'ਚ ਹਿੱਸਾ ਲੈਂਦਿਆਂ ਉਕਤ ਤਗਮੇ ਪ੍ਰਾਪਤ ਕੀਤੇੇ। ਸ. ਸੇਖੋਂ ਵੈਸੇ ਰੈਕਸਡੇਲ (ਟਰਾਂਟੋ) ਰਹਿੰਦੇ ਹਨ, ਜਿਨ੍ਹਾਂ ਦਾ ਪਿਛਲਾ ਪਿੰਡ ਖੰਨਾ ਨੇੜੇ ਚੱਕ ਮਾਫੀ ਹੈ ਅਤੇ ਉਹ ਕੈਨੇਡਾ ਵਿਚ 1988 ਤੋਂ ਰਹਿ ਰਹੇ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES