Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਿਸਾਨਾਂ ਵੱਲੋਂ ਬੇਵਿਸਾਹੀ ਮਤੇ ਦੀ ਤਰਜ਼ ’ਤੇ ‘ਅਵਿਸ਼ਵਾਸ ਪ੍ਰਸਤਾਵ ਸਭਾ’

Posted on July 20th, 2018
ਨਵੀਂ ਦਿੱਲੀ, 20  ਜੁਲਾਈ- ਵੀਹ ਸੂਬਿਆ ਤੋਂ 200 ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਬਣੀ ਹੋਈ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਦਿੱਲੀ ਵਿੱਚ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ। ਮੰਡੀ ਹਾਊਸ ਤੋਂ ਸੰਸਦ ਮਾਰਗ  ਤੱਕ (ਮੋਦੀ ਦਾ ਐਮ.ਐਸ.ਪੀ. ਧੋਖਾ ਹੈ) ਦੇ ਨਾਅਰੇ ਲਾਉਂਦਿਆਂ ਹਜ਼ਾਰਾਂ ਕਿਸਾਨਾਂ ਨੇ ਮੁਜ਼ਾਹਰੇ ਵਿੱਚ ਭਾਗ ਲਿਆ। ਉਨ੍ਹਾਂ ਮੋਦੀ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਬਾਰੇ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਨਿਖੇਧੀ ਕੀਤੀ। 

ਮੁਜ਼ਾਹਰੇ ਤੋਂ ਬਾਅਦ ਸੰਸਦ ਮਾਰਗ ਵਿੱਚ ਰੈਲੀ ਕੀਤੀ ਗਈ, ਜਿਸ ਵਿੱਚ ਮੋਦੀ ਸਰਕਾਰ  ਪ੍ਰਤੀ ਕਿਸਾਨਾਂ ਦੀ ਬੇਵਿਸ਼ਵਾਸੀ ਨੂੰ ਪ੍ਰਗਟ ਕੀਤਾ ਗਿਆ। ਇਸ ਰੈਲੀ ਨੂੰ ਕਿਸਾਨ ਅਵਿਸ਼ਵਾਸ ਪ੍ਰਸਤਾਵ ਸਭਾ ਦਾ ਨਾਮ ਦਿੱਤਾ ਗਿਆ ਸੀ। ਰੈਲੀ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ 28 ਮਾਰਚ 2018 ਨੂੰ ਸੰਵਿਧਾਨ ਕਲੱਬ ਵਿਖੇ ਗੋਲਮੇਜ਼ ਕਾਨਫਰੰਸ ਕੀਤੀ ਸੀ। ਇਸ ਕਾਨਫਰੰਸ ਵਿਚ 22 ਰਾਜਨੀਤਿਕ ਪਾਰਟੀਆਂ ਨੇ ਤਾਲਮੇਲ ਕਮੇਟੀ ਨਾਲ ਦੋ ਬਿੱਲਾਂ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾਣ ਦਾ ਵਾਅਦਾ ਕਰਦਿਆਂ ਇਸ ਮਤੇ ਉੱਤੇ ਦਸਤਖ਼ਤ ਕੀਤੇ ਸਨ। ਇਹ ਬਿੱਲ ਕਰਜ਼ੇ ਤੋਂ ਮੁਕਤੀ ਅਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਜ਼ਾਮਨੀ ਬਾਰੇ ਹਨ। ਇਹ ਬਿੱਲ 20 ਜੁਲਾਈ 2018 ਨੂੰ ਲੋਕ ਸਭਾ  ਅਤੇ ਰਾਜ ਸਭਾ ਵਿਚ ਪੇਸ਼ ਕੀਤੇ ਜਾਣੇ ਸਨ ਪ੍ਰੰਤੂ ਅਵਿਸ਼ਵਾਸ ਮਤੇ ਉੱਤੇ ਬਹਿਸ ਕਾਰਨ ਹੁਣ ਇਹ ਬਿੱਲ ਲੋਕ ਸਭਾ ਵਿਚ ਨਹੀਂ ਰੱਖੇ ਜਾ ਰਹੇ। 

ਇਸ ਪ੍ਰੋਗਰਾਮ ਵਿਚ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ ਜਿਨ੍ਹਾਂ ਦੀ ਅਗਵਾਈ ਜਗਮੋਹਨ ਸਿੰਘ ਪਟਿਆਲਾ ਅਤੇ ਡਾ. ਦਰਸ਼ਨਪਾਲ ਬੀ ਕੇ ਯੂ ਡਕੌਂਦਾ, ਡਾ. ਸਤਨਾਮ ਸਿੰਘ ਤੇ ਰਘਬੀਰ ਸਿੰਘ ਜਮਹੂਰੀ ਕਿਸਾਨ ਸਭਾ, ਨਿਰਭੈ ਸਿੰਘ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ, ਗੁਰਨਾਮ ਸਿੰਘ ਭੀਖੀ ਪੰਜਾਬ ਕਿਸਾਨ ਯੂਨੀਅਨ, ਇੰਦਰਜੀਤ ਸਿੰਘ ਕੋਟਬੁੱਢਾ, ਹਰਿੰਦਰ ਸਿੰਘ ਟਾਂਡਾ ਕਿਸਾਨ ਸੰਘਰਸ਼ ਕਮੇਟੀ ਕਰ ਰਹੇ ਸਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES