Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਨਾਲ ਗੱਲਬਾਤ ਦੇ ਦਰਵਾਜ਼ੇ ਅਜੇ ਵੀ ਖੁੱਲ੍ਹੇ- ਉੱਤਰੀ ਕੋਰੀਆ

Posted on May 25th, 2018


ਕਿਮ ਨਾਲ ਮੁਲਾਕਾਤ ਦੀ ਆਸ ਅਜੇ ਕਾਇਮ: ਟਰੰਪ

ਸਿਓਲ, 25 ਮਈ- ਉੱਤਰੀ ਕੋਰੀਆ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੁਵੱਲੀ ਵਾਰਤਾ ਰੱਦ ਕਰ ਦਿੱਤੇ ਜਾਣ ਬਾਅਦ ਵੀ ਉਹ ਅਮਰੀਕਾ ਨਾਲ ਗੱਲਬਾਤ ਕਰਨ ਦਾ ਇਛੁੱਕ ਹੈ। ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਗੱਲਬਾਤ ਰੱਦ ਕਰਨ ਦੇ ਫੈਸਲੇ ਨੂੰ ਅਤਿ ਅਫਸੋਸਨਾਕ ਕਰਾਰ ਦਿੱਤਾ ਹੈ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਗੱਲਬਾਤ ਆਪਣੇ ਪੱਧਰ ਉੱਤੇ ਰੱਦ ਕਰਨ ਦਾ ਫੈਸਲਾ ਅੱਖੜਪੁਣੇ ਵਾਲਾ ਹੈ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਆਸ ਨਹੀਂ ਸੀ। 

ਉੱਤਰੀ ਕੋਰੀਆ ਦੇ ਪ੍ਰਥਮ ਉਪ ਵਿਦੇਸ਼ ਮੰਤਰੀ ਕਿਮ ਕੇਈ ਗਵਾਨ ਨੇ ਕਿਹਾ ਕਿ ਉਹ ਇਸ ਨੂੰ ਅਫਸੋਸਨਾਕ ਹੀ ਕਹਿ ਸਕਦੇ ਹਨ। ਇਹ ਜਾਣਕਾਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਕੀਸੀਐਨਏ ਨੇ ਦਿੱਤੀ ਹੈ। ਕਿਮ ਨੇ ਕਿਹਾ ਕਿ ਸਮੱਸਿਆ ਦੇ ਨਿਪਟਾਰੇ ਲਈ ਉਹ ਅਮਰੀਕਾ ਦੇ ਨਾਲ ਕਿਤੇ ਵੀ ਕਿਸੇ ਵੀ ਰੂਪ ਵਿੱਚ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਕਰਨ ਦੇ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ੍ਹ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਉਨ ਦੇ ਨਾਲ ਗੱਲਬਾਤ 12 ਜੂਨ ਨੂੰ ਹੋਣ ਵਾਲੀ ਗੱਲਬਾਤ ਨੂੰ ਰੱਦ ਕਰ ਦਿੱਤਾ ਸੀ।

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਵੱਲੋਂ ਉੱਤਰੀ ਕੋਰੀਆਂ ਦੇ ਆਗੂ ਕਿਮ ਜੋਂਗ ਉਨ ਦੇ ਨਾਲ ਰੱਦ ਕੀਤੀ 12 ਜੂਨ ਦੀ ਮੁਲਾਕਾਤ ਅਜੇ ਹੋ ਸਕਦੀ ਹੈ ਤੇ ਉਹ ਇਸ ਦੇ ਲਈ ਆਸਵੰਦ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਦੀਆਂ ਲਾਈਨਾਂ ਖੁੱਲ੍ਹੀਆਂ ਹਨ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉੱਤਰੀ ਕੋਰੀਆਂ ਖੁੱਲ੍ਹਮ ਖੁੱਲ੍ਹੀ ਦੁਸ਼ਮਣੀ ਉੱਤੇ ਉੱਤਾਰੂ ਹੈ ਤੇ ਗੈਰ ਜ਼ਿੰਮੇਵਾਰ ਬਣ ਗਿਆ ਹੈ ਤੇ ਉਹ ਸੰਭਾਵੀ ਮੁਲਾਕਾਤ ਨੂੰ ਰੱਦ ਕਰਦੇ ਹਨ। ਅੰਨਾਪੋਲਿਸ਼ ਵਿੱਚ ਸੰਬੋਧਨ ਕਰਨ ਦੇ ਲਈ ਰਵਾਨਾਂ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਵੀ ਗੱਲਬਾਤ ਕਰਨ ਦੇ ਚਾਹਵਾਨ ਹਨ ਅਤੇ ਕੀ ਵਾਪਰਿਆ ਹੈ, ਉਹ ਨਜ਼ਰਸਾਨੀ ਕਰਨਗੇ।



Archive

RECENT STORIES