Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀਰੀਆ 'ਚ ਖ਼ਾਲਸਾ ਏਡ ਵਲੋਂ ਲੋੜਵੰਦਾਂ ਦੀ ਮਦਦ

Posted on March 2nd, 2018


ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦੇਸ਼ ਵਿਦੇਸ਼ 'ਚ ਸਿੱਖ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੀ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਲੋੜਵੰਦਾਂ ਦੀ ਮਦਦ ਕਰਨ ਲਈ ਹੁਣ ਸੀਰੀਆ 'ਚ ਵੀ ਪਹੁੰਚ ਗਈ ਹੈ, ਜਿੱਥੇ ਖ਼ਾਲਸਾ ਏਡ ਦੇ ਸੇਵਾਦਾਰਾਂ ਵਲੋਂ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਪਛਾਣਦਿਆਂ ਲੋੜਵੰਦਾਂ ਨੂੰ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੀਰੀਆ ਦੇ ਸ਼ਰਨਾਰਥੀਆਂ ਨੂੰ ਖ਼ਾਲਸਾ ਏਡ ਵਲੋਂ 2014 ਤੋਂ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਹੁਣ ਇਹ ਮਦਦ ਸੀਰੀਆ 'ਚ ਜਾ ਕੇ ਕੀਤੀ ਜਾ ਰਹੀ ਹੈ। ਖ਼ਾਲਸਾ ਏਡ ਵਲੋਂ ਇਸ ਮੌਕੇ ਰਵੀ ਸਿੰਘ ਨੇ ਸੀਰੀਅਨ ਬੱਚਿਆਂ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੱਚਿਆਂ ਨਾਲ ਖੇਡ ਰਹੇ ਹਨ ਤੇ ਉਨ੍ਹਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦਾ ਯਤਨ ਕਰ ਰਹੇ ਹਨ। 

ਰਵੀ ਸਿੰਘ ਨੇ ਇਸ ਮੌਕੇ 'ਬੱਚਿਆਂ ਨੂੰ ਨਾ ਮਾਰੋ' ਦਾ ਨਾਅਰਾ ਦਿੰਦਿਆਂ ਕਿਹਾ ਕਿ ਬੇਕਸੂਰ ਲੋਕ ਧਮਕੀਆਂ ਤੇ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਰਵੀ ਸਿੰਘ ਨੇ ਕਿਹਾ ਕਿ ਇਸ ਮੌਕੇ ਵੀ ਖ਼ਾਲਸਾ ਏਡ ਦੇ ਤਿੰਨ ਸੇਵਾਦਾਰ ਬੂਟਾ ਸਿੰਘ, ਜਸਪ੍ਰੀਤ ਸਿੰਘ ਤੇ ਲੂਈ ਸੀਰੀਆ ਦੇ ਕੈਂਪਾਂ 'ਚ ਕੰਮ ਕਰ ਰਹੇ ਹਨ। ਰਵੀ ਸਿੰਘ ਨੇ ਕਿਹਾ ਕਿ ਸੀਰੀਆ 'ਚ ਕੰਮ ਕਰਨਾ ਕੋਈ ਸੌਖਾ ਨਹੀਂ। ਸੀਰੀਆ 'ਚ 5000 ਡਾਲਰ ਪ੍ਰਤੀ ਮਹੀਨਾ ਬੱਚਿਆਂ ਦੇ ਖਾਣੇ ਲਈ ਖ਼ਰਚਿਆ ਜਾਂਦਾ ਸੀ ਜਦ ਕਿ ਹੁਣ ਉਹ ਲੋਕ ਖ਼ੁਦ ਵੀ ਹਿੰਮਤ ਕਰਨ ਲੱਗੇ ਹਨ ਜਿਸ ਨਾਲ ਬਜਟ ਘੱਟ ਕੇ 2500 ਡਾਲਰ ਹੋ ਗਿਆ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES