Posted on February 2nd, 2018
ਨਵੀਂ ਦਿੱਲੀ, 2 ਫਰਵਰੀ (ਏਜੰਸੀ)-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਵਧੀਕ ਸੈਸ਼ਨ ਜੱਜ ਅਜੇ ਪਾਂਡੇ ਨੇ 36 ਸਾਲ ਪੁਰਾਣੇ ਇੰਡੀਅਨ ਏਅਰ ਲਾਈਨਜ਼ ਦੇ ਜਹਾਜ਼ ਅਗਵਾ ਮਾਮਲੇ 'ਚ ਦੋ ਖਾੜਕੂਆਂ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਤੇਜਿੰਦਰਪਾਲ ਸਿੰਘ ਿਖ਼ਲਾਫ਼ ਲਾਏ ਦੇਸ਼ ਧੋ੍ਰਹ ਦੇ ਦੋਸ਼ ਹਟਾ ਲਏ ਹਨ | ਅਦਾਲਤ ਵਲੋਂ ਉਨ੍ਹਾਂ ਿਖ਼ਲਾਫ਼ ਆਈ. ਪੀ. ਸੀ. ਦੀ ਧਾਰਾ 121-ਏ ਅਤੇ 121 ਤਹਿਤ ਦੋਸ਼ ਤੈਅ ਕੀਤੇ ਗਏ ਹਨ | ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ | ਦੋਵੇਂ ਮੁਲਜ਼ਮ ਜੋ ਕਿ ਜ਼ਮਾਨਤ 'ਤੇ ਹਨ ਸੁਣਵਾਈ ਦੌਰਾਨ ਅਦਾਲਤ 'ਚ ਹਾਜ਼ਰ ਸਨ |
ਜ਼ਿਕਰਯੋਗ ਹੈ ਕਿ 29 ਸਤੰਬਰ 1981 ਨੂੰ ਦਲ ਖ਼ਾਲਸਾ ਨਾਲ ਸਬੰਧਿਤ 5 ਖਾੜਕੂ ਗਜਿੰਦਰ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਕਰਨ ਸਿੰਘ ਤੇ ਤੇਜਿੰਦਰਪਾਲ ਸਿੰਘ ਨੇ ਨਵੀਂ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਅਗਵਾ ਕਰ ਲਿਆ ਤੇ ਪਾਕਿਸਤਾਨ ਲੈ ਗਏ | ਦੋਸ਼ੀ ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ ਜੋ ਇਸ ਦੋਸ਼ ਲਈ ਪਾਕਿਸਤਾਨ ਵਿਚ ਵੀ ਉਮਰ ਕੈਦ ਭੁਗਤ ਚੁੱਕੇ ਹਨ ਦੇ ਵਾਪਸ ਮੁੜਨ 'ਤੇ ਦੁਬਾਰਾ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਗਈ | ਸਜ਼ਾ ਭੁਗਤਣ ਤੋਂ ਬਾਅਦ ਤੇਜਿੰਦਰ ਤੇ ਸਤਨਾਮ ਕ੍ਰਮਵਾਰ ਕੈਨੇਡਾ ਤੇ ਅਮਰੀਕਾ ਚਲੇ ਗਏ ਜਿਨ੍ਹਾਂ ਨੂੰ ਸਾਲ 1998 ਤੇ 1999 'ਚ ਭਾਰਤ ਡਿਪੋਰਟ ਕਰ ਦਿੱਤਾ ਗਿਆ | ਦੂਜੇ ਅਗਵਾਕਾਰ ਗਜਿੰਦਰ ਸਿੰਘ, ਜਸਬੀਰ ਸਿੰਘ ਤੇ ਕਰਨ ਸਿੰਘ ਭਾਰਤ 'ਚ ਨਹੀਂ ਹਨ |
ਦੋਵਾਂ ਵਲੋਂ ਪੇਸ਼ ਹੋਈ ਵਕੀਲ ਮਨੀਸ਼ਾ ਭੰਡਾਰੀ ਨੇ ਅਦਾਲਤ ਨੂੰ ਕਿਹਾ ਕਿ ਦੋਵੇਂ ਪਹਿਲਾਂ ਹੀ ਇਸ ਮਾਮਲੇ 'ਚ 36 ਸਾਲ ਜੇਲ੍ਹ ਵਿਚ ਰਹਿ ਚੁੱਕੇ ਹਨ ਤੇ ਪਾਕਿਸਤਾਨ ਵਿਚ ਵੀ ਉਮਰ ਕੈਦ ਭੁਗਤ ਚੁੱਕੇ ਹਨ | ਇਸ ਸਬੰਧੀ ਦਲ ਖ਼ਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਨੇ ਕਿਹਾ ਕਿ ਦੋਵਾਂ ਨੂੰ ਅਦਾਲਤ ਵਲੋਂ ਕੁਝ ਰਾਹਤ ਮਿਲੀ ਹੈ, ਹਾਲਾਂਕਿ ਉਨ੍ਹਾਂ ਦੀ ਵਕੀਲ ਵਲੋਂ ਉਨ੍ਹਾਂ ਿਖ਼ਲਾਫ਼ ਲਗਾਈਆਂ ਧਾਰਾਵਾਂ ਿਖ਼ਲਾਫ਼ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ |
Posted on March 18th, 2024
Posted on March 14th, 2024
Posted on March 14th, 2024
Posted on March 12th, 2024
Posted on March 11th, 2024
Posted on March 8th, 2024
Posted on March 7th, 2024
Posted on March 7th, 2024
Posted on March 6th, 2024
Posted on March 5th, 2024
Posted on March 4th, 2024
Posted on March 1st, 2024