Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡੀਅਨ ਸਿੱਖ ਆਗੂ ਸ. ਮੋਨਿੰਦਰ ਸਿੰਘ

ਬੀ. ਸੀ. ਅਤੇ ਅਲਬਰਟਾ ਦੇ ਗੁਰਦੁਆਰਾ ਸਾਹਿਬਾਨ ਵਲੋਂ ਵੀ ਪਾਬੰਦੀ ਦਾ ਐਲਾਨ

Posted on January 12th, 2018


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡੀਅਨ ਸੂਬਿਆਂ ਓਂਟਾਰੀਓ ਅਤੇ ਕਿਊਬੈੱਕ ਦੇ ਲਗਭਗ 18, ਯੂਰਪ ਦੇ ਲਗਭਗ 100 ਅਤੇ ਅਮਰੀਕਾ ਦੇ ਲਗਭਗ 96 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵਲੋਂ ਭਾਰਤ ਦੇ ਕਿਸੇ ਵੀ ਚੁਣੇ ਹੋਏ ਨੁਮਾਇੰਦੇ, ਭਾਰਤੀ ਕੌਂਸਲਖਾਨਿਆਂ ਦੇ ਮੁਲਾਜ਼ਮਾਂ 'ਤੇ ਉਕਤ ਗੁਰਦੁਆਰਿਆਂ 'ਚ ਅਧਿਕਾਰਤ ਤੌਰ 'ਤੇ ਬੋਲਣ ਉੱਤੇ ਪਾਬੰਦੀ ਲਾਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਵੀ ਇਸ ਮੁਿਹੰਮ ਨਾਲ ਜੁੜ ਗਏ ਹਨ। 

ਗੁਰਦੁਆਰਾ ਸਾਹਿਬ ਦਸਮੇਸ਼ ਦਰਬਰ ਸਰੀ, ਬੀ. ਸੀ. ਅਤੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ, ਅਲਬਰਟਾ ਦੀ ਅਗਵਾਈ ਹੇਠ 16 ਹੋਰ ਗੁਰਦੁਆਰਾ ਸਾਹਿਬਾਨ ਨੇ ਇਸ ਪਾਬੰਦੀ ਦਾ ਐਲਾਨ ਕੀਤਾ ਹੈ। ਇਨ੍ਹਾਂ ਸੁਸਾਇਟੀਆਂ ਦੇ ਸਾਂਝੇ ਬੁਲਾਰੇ ਸ. ਮੋਨਿੰਦਰ ਸਿੰਘ ਨੇ ਇੱਕ ਪ੍ਰੈਸ ਰਿਲੀਜ਼ ਭੇਜਦਿਆਂ ਕਿਹਾ ਹੈ ਕਿ ਇਹ ਅਣਐਲਾਨੀ ਰਵਾਇਤ ਭਾਵੇਂ ਬਹੁਤ ਚਿਰਾਂ ਤੋਂ ਹੀ ਚੱਲ ਰਹੀ ਹੈ ਪਰ ਇਸ ਐਲਾਨ ਨਾਲ ਹੁਣ ਇਸ ਨੂੰ ਪੱਕਾ ਨਿਯਮ ਵਿੱਚ ਤਬਦੀਲ ਕਰਨ ਦਾ ਸਮਾਂ ਆ ਗਿਆ ਹੈ ਤਾਂ ਕਿ ਕੈਨੇਡਾ ਸਰਕਾਰ ਸਮੇਤ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕੈਨੇਡੀਅਨ ਸਿੱਖਾਂ ਦੀ ਨਿੱਜੀ ਜਿੰਦਗੀ ਸਮੇਤ ਸਮਾਜਿਕ ਅਤੇ ਧਾਰਮਿਕ ਜ਼ਿੰਦਗੀ 'ਚ ਭਾਰਤ ਸਰਕਾਰ ਦੇ ਅਧਿਕਾਰੀਆਂ ਵਲੋਂ ਦਖਲਅੰਦਾਜ਼ੀ ਹੋ ਰਹੀ ਹੈ, ਜੋ ਬਰਦਾਸ਼ਤ ਦੀ ਹੱਦ ਟੱਪ ਚੁੱਕੀ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਦਮ ਕਿਸੇ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਰੋਕਣ ਲਈ ਨਹੀਂ ਹੈ, ਕਿਸੇ ਵੀ ਸ਼ਖਸ ਦੇ ਸ਼ਰਧਾਲੂ ਵਜੋਂ ਆਉਣ ਉਤੇ ਪਾਬੰਦੀ ਨਹੀਂ ਲਾਈ ਗਈ ਬਲਕਿ ਇਹ ਗੁਰਦੁਆਰਾ ਸਾਹਿਬ ਦੀ ਸੁਤੰਤਰਤਾ ਨੂੰ ਕਾਇਮ ਰੱਖਣ ਲਈ ਅਤੇ ਕੈਂਨੇਡਾ 'ਚ ਭਾਰਤੀ ਦਖਲਅੰਦਾਜ਼ੀ ਨੂੰ ਠੱਲ੍ਹ ਪਾਉਣ ਲਈ ਹੈ। ਉਨ੍ਹਾਂ ਦੋਸ਼ ਲਾਏ ਕਿ ਪੰਜਾਬ ਜਾਣ ਲਈ ਵੀਜ਼ੇ ਦੀ ਲੋੜ ਨੂੰ ਇੱਕ ਸਿਆਸੀ ਹਥਕੰਡੇ ਵਾਂਗ ਵਰਤ ਕੇ ਭਾਰਤੀ ਕੌਂਸਲੇਟ ਕੈਨੇਡਾ ਵਿੱਚ ਵਸਦੇ ਸਿੱਖਾਂ ਨੂੰ ਜ਼ਲੀਲ ਅਤੇ ਧਮਕਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਕੋਲ ਇਹਨਾਂ ਗਲਤ ਕਾਰਵਾਈਆਂ ਦੀਆਂ ਅਣਗਿਣਤ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਆਪਣੀ ਤਾਕਤ ਦੀ ਦੁਰਵਰਤੋਂ ਕਰਦਿਆਂ ਸਿੱਖਾਂ ਨੂੰ ਦਬਾਅ ਕੇ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਵਿੱਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ 1984 ਤੋਂ ਲੈ ਕੇ ਹੁਣ ਤੱਕ ਨਿਰੰਤਰ ਜਾਰੀ ਹਨ। ਇਸ ਸਾਂਝੇ ਐਲਾਨ ਨਾਲ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਕੈਨੇਡਾ ਵਿੱਚ ਵਸਦੇ ਸਿੱਖ ਹਿੰਦੁਸਤਾਨੀ ਨੁਮਾਇੰਦਿਆਂ ਵਲੋਂ ਘੇਰੇ ਨਹੀਂ ਜਾ ਸਕਣਗੇ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES