Posted on December 22nd, 2017
ਕੈਲਗਰੀ- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਕੈਨੇਡਾ-ਅਮਰੀਕਾ ਸਰਹੱਦ ਤੋਂ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 21 ਕਿਲੋ ਕੋਕੀਨ ਬਰਾਮਦ ਹੋਈ ਹੈ। ਮੁਲਜ਼ਮ ਦੀ ਪਛਾਣ 39 ਸਾਲਾ ਕੈਲਗਰੀ ਵਾਸੀ ਕੁਲਦੀਪ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਬੀ.ਐਸ.ਏ. ਨੇ ਸ਼ੱਕ ਦੇ ਅਧਾਰ ’ਤੇ ਇਕ ਟਰੱਕ ਦੀ ਤਲਾਸ਼ੀ ਲਈ ਤਾਂ ਕੈਬਿਨ ਵਿੱਚੋਂ ਕੋਕੀਨ ਦੀਆਂ 17 ਇੱਟਾਂ ਬਰਾਬਦ ਹੋਈਆਂ। ਟਰੱਕ ਡਰਾਈਵਰ ਨੇ ਕੈਲਫੋਰਨੀਆ ਤੋਂ ਲੋਡ ਚੁੱਕਿਆ ਸੀ ਤੇ ਕੌਟਸ ਬਾਰਡਰ ਰਾਹੀਂ ਅਲਬਰਟਾ ਸੂਬੇ ਵਿੱਚ ਦਾਖਿਲ ਹੋ ਰਿਹਾ ਸੀ। ਮੁਲਜ਼ਮ ਨੂੰ ਆਰ.ਸੀ.ਐਮ.ਪੀ. ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਨੂੰ ਅੱਜ ਲੈਥਬ੍ਰਿਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
Posted on April 24th, 2018
Posted on April 14th, 2018
Posted on April 14th, 2018
Posted on March 26th, 2018
Posted on March 16th, 2018
Posted on March 16th, 2018