Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤਸਵੀਰਾਂ: ਮ੍ਰਿਤਕਾ ਕੁਲਵਿੰਦਰ ਕੌਰ ਗਿੱਲ ਅਤੇ ਉਸਦੇ ਪਤੀ ਇਕਬਾਲ ਸਿੰਘ ਗਿੱਲ ਦੀਆਂ ਪੁਰਾਣੀਆਂ ਤਸਵੀਰਾਂ

ਕੈਨੇਡੀਅਨ ਪੰਜਾਬੀ ਨੇ ਪਤਨੀ ਦੇ ਕਤਲ 'ਚ ਹੱਥ ਕਬੂਲਿਆ

Posted on October 21st, 2017


ਸਰੀ (ਗੁਰਪ੍ਰੀਤ ਸਿੰਘ ਸਹੋਤਾ) ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੇ 53 ਸਾਲਾ ਇਕਬਾਲ ਸਿੰਘ ਗਿੱਲ ਨੇ ਆਪਣੀ ਪਤਨੀ ਦੇ ਕਤਲ 'ਚ ਹੱਥ ਹੋਣ ਦਾ ਗੁਨਾਹ ਅਦਾਲਤ 'ਚ ਕਬੂਲ ਲਿਆ ਹੈ। ਅਪ੍ਰੈਲ 2009 ਵਿੱਚ 42 ਸਾਲਾ ਕੁਲਵਿੰਦਰ ਕੌਰ ਗਿੱਲ ਆਪਣੇ ਪਤੀ ਨਾਲ ਸੜਕ 'ਤੇ ਸੈਰ ਕਰ ਰਹੀ ਸੀ, ਜਦੋਂ ਇੱਕ ਪਿਕਅੱਪ ਟਰੱਕ ਉਸ ਵਿੱਚ ਆਣ ਵੱਜਾ ਤੇ ਸਿੱਟੇ ਵਜੋਂ ਉਸਦੀ ਮੌਤ ਹੋ ਗਈ। ਪਤੀ ਇਕਬਾਲ ਸਿੰਘ ਨੇ ਇਸਨੂੰ ਹਾਦਸਾ ਦੱਸਿਆ ਸੀ ਪਰ ਪੁਲਿਸ ਨੂੰ ਸ਼ੱਕ ਸੀ ਕਿ ਇਹ ਹਾਦਸਾ ਨਹੀਂ ਬਲਕਿ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਪੁਲਿਸ ਨੇ 2013 'ਚ ਮ੍ਰਿਤਕਾ ਦੇ ਪਤੀ ਇਕਬਾਲ ਸਿੰਘ ਗਿੱਲ ਨੂੰ ਇਸ ਮਾਮਲੇ 'ਚ ਹੱਥ ਹੋਣ ਦੇ ਦੋਸ਼ ਅਧੀਨ ਚਾਰਜ ਕਰ ਲਿਆ ਸੀ ਤੇ ਹੁਣ ਮੋਗਾ ਨਜ਼ਦੀਕ ਪਿੰਡ ਘੱਲ ਕਲਾਂ ਨਾਲ ਸਬੰਧਿਤ ਇਕਬਾਲ ਸਿੰਘ ਨੇ ਅਦਾਲਤ 'ਚ ਆਪਣੇ ਗੁਨਾਹ ਦਾ ਇਕਬਾਲ ਕਰ ਲਿਆ ਹੈ। 

ਗਿੱਲ ਨਾਲ ਇਸ ਗੁਨਾਹ ਵਿੱਚ ਸ਼ਾਮਲ ਹੋਰ ਦੋਸ਼ੀਆਂ 'ਚੋਂ ਦੋ ਜਣੇ ਸੁਖਪਾਲ ਜੌਹਲ ਤੇ ਜਸਪ੍ਰੀਤ ਸੋਹੀ ਪਹਿਲਾਂ ਹੀ ਗੁਨਾਹ ਕਬੂਲ ਚੁੱਕੇ ਹਨ। ਜੌਹਲ ਨੂੰ ਪਿਛਲੇ ਸਾਲ ਜੁਲਾਈ 'ਚ ਸਾਢੇ ਤਿੰਨ ਸਾਲ ਦੀ ਕੈਦ ਸੁਣਾਈ ਗਈ ਸੀ ਜਦਕਿ ਸੋਹੀ ਦਾ ਗੁਨਾਹ ਕਬੂਲਣ ਤੱਕ ਕੱਟੀ ਕੈਦ ਬਦਲੇ ਹੀ ਛੁਟਕਾਰਾ ਹੋ ਗਿਆ ਸੀ। ਚੌਥੇ ਸਾਥੀ ਗੁਰਪ੍ਰੀਤ ਅਟਵਾਲ ਦਾ ਮੁਕੱਦਮਾ ਮਈ 2018 'ਚ ਸ਼ੁਰੂ ਹੋਣਾ ਹੈ। 

ਗਿੱਲ ਆਪਣੇ ਜੀਵਨ 'ਚ ਇੱਕ ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਵਜੋਂ ਵਿਚਰਦਾ ਰਿਹਾ ਜਦਕਿ ਵੀਹ ਸਾਲ ਪਹਿਲਾਂ ਵੀ 1997 'ਚ ਵੀ ਉਸਨੇ ਨਿਊ ਯਾਰਕ ਵਿਖੇ ਹੈਰੋਇਨ ਵੰਡਣ ਸੰਬੰਧੀ ਦੋਸ਼ ਅਦਾਲਤ 'ਚ ਕਬੂਲਿਆ ਸੀ।

ਇਕਬਾਲ ਸਿੰਘ ਗਿੱਲ ਨੂੰ ਅਦਾਲਤ ਵੱਲੋਂ 1 ਨਵੰਬਰ 2017 ਨੂੰ ਸਜ਼ਾ ਸੁਣਾਈ ਜਾਵੇਗੀ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES