Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਮਿਹਰ ਕੌਰ ਨੂੰ ਟਾਈਮ ਮੈਗਜ਼ੀਨ ਨੇ ਚੁਣਿਆ ਨੈਕਸਟ ਜੈਨਰੇਸ਼ਨ ਲੀਡਰ

Posted on October 13th, 2017ਜਲੰਧਰ- ਦਿੱਲੀ ਯੂਨੀਵਰਸਿਟੀ ਦੀ ਬਹੁ-ਚਰਚਿਤ ਵਿਦਿਆਰਥਣ ਗੁਰਮਿਹਰ ਕੌਰ ਨੂੰ ਟਾਈਮ ਮੈਗਜ਼ੀਨ ਨੇ ਨੈਕਸਟ ਜੈਨਰੇਸ਼ਨ ਲੀਡਰਾਂ ਵਿੱਚ ਚੁਣਿਆ ਹੈ। ਮੈਗਜ਼ੀਨ ਨੇ ਦੁਨੀਆਂ ਵਿੱਚ 10 ਅਜਿਹੇ ਨੌਜਵਾਨਾਂ ਦੀ ਚੋਣ ਕੀਤੀ ਹੈ ਜਿਸ ਵਿਚ ਭਾਰਤ ਵਿੱਚੋਂ ਇਕੱਲੀ ਗੁਰਮਿਹਰ ਕੌਰ ਚੁਣੀ ਗਈ ਹੈ, ਜਿਸ ਨੇ ਬੋਲਣ ਦੀ ਆਜ਼ਾਦੀ ਦੇ ਮੁੱਦੇ ਨੂੰ ਦੇਸ਼ ਭਰ ਵਿਚ ਉਠਾਇਆ ਸੀ। ਜਲੰਧਰ ਦੇ ਅਰਬਨ ਅਸਟੇਟ ਵਿੱਚ ਰਹਿਣ ਵਾਲੀ ਗੁਰਮਿਹਰ ਕੌਰ ਨੇ ਟਾਈਮ ਮੈਗਜ਼ੀਨ ਵੱਲੋਂ ਕੀਤੀ ਗਈ ਚੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਦੇਸ਼ ਦੇ ਲੋਕਾਂ ਨੇ ਤਾਂ ਮਾਣ ਬਖਸ਼ਿਆ ਨਹੀਂ ਪਰ ਬਾਹਰਲਿਆਂ ਨੇ ਉਸ ਨੂੰ ਪੂਰਾ ਆਦਰ ਸਤਿਕਾਰ ਦਿੱਤਾ ਹੈ।

ਕਾਰਗਿਲ ਦੇ ਸ਼ਹੀਦ ਕੈਪਟਨ ਦੀ ਧੀ ਗੁਰਮਿਹਰ ਕੌਰ ਨੇ ਕਿਹਾ ਕਿ ਇਸ ਚੋਣ ਨੇ ਉਸ ਵਿਚ ਨਵੀਂ ਊਰਜਾ ਭਰ ਦਿੱਤੀ ਹੈ। ਉਹ ਤਾਂ ਇਕ ਆਮ ਕਾਲਜ ਦੀ ਵਿਦਿਆਰਥਣ ਵਾਂਗ ਆਪਣਾ ਜੀਵਨ ਜਿਊਣਾ ਚਾਹੁੰਦੀ ਹੈ। ਜਦੋਂ ਵੀ ਉਸ ਦਾ ਜੀਵਨ ਆਮ ਵਰਗਾ ਹੁੰਦਾ ਹੈ ਤਾਂ ਕੋਈ ਨਾ ਕੋਈ ਅਜਿਹਾ ਵਾਪਰ ਜਾਂਦਾ ਹੈ ਜਿਸ ਨਾਲ ਉਹ ਮੁੜ ਸੁਰਖੀਆਂ ਵਿੱਚ ਆ ਜਾਂਦੀ ਹੈ। ਜ਼ਿਕਰਯੋਗ ਹੈ ਕਿ ਗੁਰਮਿਹਰ ਨੇ ਆਰਐੱਸਐੱਸ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਸੀ। 

ਗੁਰਮਿਹਰ ਨੇ ਕਿਹਾ ਕਿ ਟਾਈਮ ਮੈਗਜ਼ੀਨ ਨੇ ਉਸ ਨੂੰ ਇਕ ਕੌਮਾਂਤਰੀ ਪਛਾਣ ਦਿੱਤੀ ਹੈ ਤੇ ਉਸ ਨੂੰ ਇਹ ਵੀ ਮਹਿਸੂਸ ਕਰਾਇਆ ਹੈ ਕਿ ਆਪਣੇ ਦੇਸ਼ ਨੇ ਤਾਂ ਉਸ ਨੂੰ ਸਮਝਿਆ ਨਹੀਂ ਪਰ ਦੂਜਿਆਂ ਨੇ ਉਸ ਨੂੰ ਬਾਖੂਬੀ ਪਛਾਣ ਲਿਆ ਹੈ। ਗੁਰਮਿਹਰ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਦੁੱਖ ਦੀ ਘੜੀ ਵਿੱਚ ਉਸ ਦੇ ਨਾਲ ਖੜ੍ਹੇ ਰਹੇ ਤੇ ਖਾਸ ਕਰਕੇ ਆਪਣੀ ਮਾਂ ਦਾ ਧੰਨਵਾਦ ਕੀਤਾ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਉਸ ਨਾਲ ਖੜ੍ਹੀ ਰਹੀ। 

ਜੈਪੁਰ ਵਿੱਚ ਜਨਵਰੀ ’ਚ ਹੋਣ ਵਾਲੇ ਸਾਹਿਤਕ ਸੰਮੇਲਨ ਦੌਰਾਨ ਉਸ ਦੀ ਇਕ ਕਿਤਾਬ ‘ਸਮਾਲ ਐਕਟਸ ਆਫ ਫਰੀਡਮ’ ਰਿਲੀਜ਼ ਹੋਣੀ ਹੈ। ਸੋਸ਼ਲ ਮੀਡੀਆ ’ਤੇ ਉਸ ਵੱਲੋਂ ਪਾਈ ਗਈ ਤਾਜ਼ਾ ਪੋਸਟ ਵਿਚ ਉਸ ਨੇ ਲਿਖਿਆ ਹੈ ਕਿ ਟਾਈਮ ਮੈਗਜ਼ੀਨ ਵੱਲੋਂ ਦਿੱਤੇ ਗਏ ਇਸ ਮਾਣ ’ਤੇ ਉਹ ਬੜੀ ਸਹਿਜ ਮਹਿਸੂਸ ਕਰ ਰਹੀ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES