Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਹਰਨੇਕ ਸਿੰਘ ਭੱਪ ਨੂੰ ਮਿਰਧਾ ਕਾਂਡ ਵਿਚ ਦੋਸ਼ੀ ਗਰਦਾਨਿਆ

Posted on October 5th, 2017


ਅਸੀਂ ਦਹਿਸ਼ਤਗਰਦ ਨਹੀ, ਬਾਗੀ ਹਾਂ- ਭੱਪ

ਨਵੀਂ ਦਿੱਲੀ- ਜਦ ਅਦਾਲਤ ਨੇ ਭਾਈ ਹਰਨੇਕ ਸਿੰਘ ਭੱਪ ਨੂੰ ਮਿਰਧਾ ਕਾਂਡ ਵਿਚ ਦੋਸ਼ੀ ਗਰਦਾਨਿਆ ਤਾਂ ਉਹਨੇ ਮੀਡੀਆ ਨੂੰ ਗੱਜ ਵੱਜ ਕੇ ਕਿਹਾ ਕਿ ਅਸੀਂ ਜੋ ਕੀਤਾ ਹੈ, ਉਹਦੇ 'ਤੇ ਸਾਨੂੰ ਫਖਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਕੂਮਤ ਨੇ ਹੀ ਸਾਨੂੰ ਹਥਿਆਰ ਚੁੱਕਣ 'ਤੇ ਮਜਬੂਰ ਕੀਤਾ। 1984 ਵਿਚ ਦਰਬਾਰ ਸਾਹਿਬ ਉਪਰ ਹਮਲੇ ਅਤੇ ਦਿੱਲੀ ਵਿਚ ਸਿਖਾਂ ਦੇ ਇਕਤਰਫਾ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਇਸ ਮੁਲਕ ਦੇ ਹਕੂਮਤੀ ਸਿਸਟਮ ਨੇ ਸਿੱਖਾਂ ਨੂੰ ਬਾਗੀ ਬਣਾਇਆ।

ਉਨ੍ਹਾਂ ਕਿਹਾ ਕਿ ਉਹ ਦਹਿਸ਼ਤਗਰਦ ਨਹੀ, ਬਾਗੀ ਹਨ। ਅਸੀਂ ਉਹ ਕੀਤਾ, ਜਿਸਦੀ ਸਾਡੀ ਕੌਮ ਨੂੰ ਉਸ ਵੇਲੇ ਲੋੜ ਸੀ। ਉਨਾਂ ਕਿਹਾ ਕਿ ਜੈਪੁਰ ਦੇ ਜਿਸ ਮੁਕਦੱਮੇ ਵਿਚ ਉਨਾਂ ਨੂੰ ਦੋਸ਼ੀ ਗਰਦਾਨਿਆ ਗਿਆ ਹੈ, ਇਹ ਮਿਰਧਾ ਕਾਂਡ ਹੈ ਤੇ ਪ੍ਰੋ,ਦਵਿੰਦਰਪਾਲ ਸਿੰਘ ਭੁੱਲਰ ਨੂੰ ਬਚਾਉਣ ਲਈ ਇਸ ਕਾਂਡ ਦੀ ਬਹੁਤ ਲੋੜ ਸੀ।

ਉਨ੍ਹਾਂ ਕਿਹਾ ਕਿ ਉਨਾਂ ਨੂੰ ਆਪਣੀ ਜਵਾਨੀ ਜੇਲ੍ਹਾਂ ਵਿਚ ਬੀਤਣ ਦਾ ਗਮ ਨਹੀ ਪਰ ਮੇਰੇ ਯਾਰ, ਪ੍ਰੋ ਭੁੱਲਰ ਦੇ ਜਿਉਂਦਾ ਜਾਗਦਾ ਘਰ ਪਹੁੰਚਣ ਦੀ ਖੁਸ਼ੀ ਹੈ। ਉਨਾਂ ਕਿਹਾ ਕਿ ਮੈਂ ਤਾਂ ਯਾਰੀ ਨਿਭਾਈ ਹੈ ਤੇ ਅੱਜ ਜਦ ਭੁੱਲਰ ਸਾਹਿਬ ਜੇਲ੍ਹ ਤੋਂ ਬਾਹਰ ਜਿਉਂਦੇ ਜਾਗਦੇ ਬੈਠੇ ਹਨ ਤਾਂ ਮੇਰੇ ਮਨ ਨੂੰ ਤਸੱਲੀ ਹੈ ਕਿ ਸਾਡੀ ਸੇਵਾ ਦਾ ਸੱਚਾ-ਸੁੱਚਾ ਮੁੱਲ ਪਿਆ ਹੈ।

ਮੀਡੀਆ ਤੇ ਹੋਰ ਲੋਕ ਹੈਰਾਨ ਸਨ ਕਿ ਭਾਈ ਭੱਪ ਦੇ ਚੇਹਰੇ 'ਤੇ ਉੱਕਾ ਈ ਕੋਈ ਮਲਾਲ ਨਹੀ ਤੇ ਉਹ ਸਖਤ ਤੋਂ ਸਖਤ ਸਜ਼ਾ ਸੁਨਣ ਲਈ ਦਿਲ-ਦਿਮਾਗ ਤੋਂ ਪੂਰੀ ਤਰਾਂ ਤਿਆਰ ਬੈਠੇ ਹਨ। ਭਾਈ ਸਾਹਿਬ ਪੂਰੀ ਚੜ੍ਹਦੀ ਕਲਾ ਵਿਚ ਪੂਰੇ ਤਿਆਰ ਹੋ ਕੇ ਅਦਾਲਤ ਆਏ ਤੇ ਮੀਡੀਆ ਵਾਲਿਆ ਨੇ ਅੱਜ ਖੁੱਲ੍ਹ ਕੇ ਗੱਲਬਾਤ ਕੀਤੀ। ਬਹੁਤ ਖੁਸ਼ਗਵਾਰ ਮਹੌਲ ਵਿਚ ਖੁੱਲਦਿਲੇ ਤੇ ਹਸੱਮੁਖ ਸੁਭਾਅ ਵਾਲੇ ਭਾਈ ਭੱਪ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਹਾਜ਼ਰ ਸਾਰੇ ਲੋਕ ਸਿੱਖਾਂ ਦੀ ਦਲੇਰੀ, ਕੌਮ-ਪ੍ਰਸਤੀ ਤੇ ਧਰਮ ਲਈ ਕੁਰਬਾਨੀ ਦੇ ਜ਼ਜ਼ਬੇ ਤੋਂ ਬਲਿਹਾਰ ਜਾ ਰਹੇ ਸਨ । ਭਾਈ ਸਾਹਿਬ ਦੇ ਚੇਹਰੇ ਤੇ ਇਕ ਵੱਖਰਾ ਹੀ ਨੂਰ ਵਰਸਦਾ ਸੀ ਤੇ ਉਹ ਬੇਖੌਫ ਹੋ ਕੇ ਅਦਾਲਤ ਵਿਚ ਗਏ ਤੇ ਜਦ ਬਾਹਰ ਆਏ ਤਾਂ ਮੀਡੀਆ ਦਾ ਸਾਹਮਣੇ ਪੂਰੀ ਤਰਾਂ ਚੜ੍ਹਦੀ ਕਲਾ ਨਾਲ ਆਏ।

ਇਸ ਸਾਰੇ ਘਟਨਾਕਰਮ ਨੇ ਭਾਈ ਜਿੰਦਾ-ਸੁੱਖਾ ਦੀ ਯਾਦ ਕਰਵਾ ਦਿੱਤੀ, ਜਿਨ੍ਹਾਂ ਨੇ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਜੱਜ ਦਾ ਵੀ ਮੂੰਹ ਮਿੱਠਾ ਕਰਵਾਇਆ ਸੀ ਤੇ ਜੇਲ੍ਹ ਵਿਚ ਮਠਿਆਈ ਵੰਡੀ ਸੀ।

ਭਾਈ ਭੱਪ ਦੇ ਨਾਲ ਆਉਣ ਵਾਲੇ ਪੁਲੀਸ ਵਾਲੇ ਵੀ ਉਨਾਂ ਦੇ ਸੁਭਾਅ ਤੇ ਕਿਰਦਾਰ ਦੀਆਂ ਸਿਫਤਾਂ ਕਰਦੇ ਰਹੇ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES