Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੈਲਜੀਅਮ ਵਿੱਚ ਡਾਕਟਰ ਔਲਖ ਨੂੰ ਸਮਰਪਤਿ ਸ਼ਰਧਾਜ਼ਲੀ ਸਮਾਗਮ ਕਰਵਾਇਆ

Posted on July 12th, 2017


ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਜ਼ਾਦ ਸਿੱਖ ਰਾਜ ਲਈ ਸੰਘਰਸ਼ ਕਰਦੇ ਹੋਏ ਕੌਂਸਲ ਆਫ ਖਾਲਿਸਤਾਨ ਦੇ ਮੁੱਖੀ ਡਾਕਟਰ ਗੁਰਮੀਤ ਸਿੰਘ ਜੀ ਔਲਖ ਜਿਹੜੇ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਲਾਵਤਨੀ ਦੌਰਾਂਨ ਹੀ ਸਰੀਰਕ ਰੂਪ ਵਿੱਚ ਇਸ ਦੁਨੀਆਂ 'ਤੋਂ ਰੁਖ਼ਸਤ ਹੋ ਗਏ ਸਨ, ਦੀਆਂ ਸਿੱਖ ਕੌਂਮ ਦੇ ਭਵਿੱਖ ਲਈ ਕੀਤੀਆਂ ਅਥਾਹ ਕੋਸ਼ਿਸਾਂ ਨੂੰ ਸਿਜਦਾ ਕਰਨ ਹਿੱਤ ਬੈਲਜ਼ੀਅਮ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਇੱਕ ਸ਼ਰਧਾਜਲੀ ਸਮਾਂਗਮ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬੈਲਜ਼ੀਅਮ ਭਰ ਦੀਆਂ ਸੰਗਤਾਂ ਅਤੇ ਸੰਘਰਸ਼ ਲਈ ਤਤਪਰ ਕੌਂਮੀ ਆਗੂਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਪੰਜਾਬ 'ਤੋਂ ਭਾਈ ਹਰਪਾਲ ਸਿੰਘ ਚੀਮਾਂ ਪ੍ਰਧਾਨ ਦਲ ਖਾਲਸਾ, ਜਰਮਨੀ 'ਤੋਂ ਭਾਈ ਗੁਰਚਰਨ ਸਿੰਘ ਗੁਰਾਇਆ ਸੰਚਾਲਕ ਸਿੰਘ ਸੰਘਰਸ਼ ਵੈਬਸਾਈਟ, ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ, ਭਾਈ ਪ੍ਰਤਾਪ ਸਿੰਘ ਬੱਬਰ, ਭਾਈ ਜਗਦੀਸ਼ ਸਿੰਘ ਆਖਨ, ਭਾਈ ਅਵਤਾਰ ਸਿੰਘ ਜਰਮਨੀ, ਭਾਈ ਨਰਿੰਦਰ ਸਿੰਘ ਘੋਤੜਾ ਸਾਬਕਾ ਪ੍ਰਧਾਨ ਗੁਰਦਵਾਰਾ ਸਾਹਿਬ ਫਰੈਂਕਫਰਟ, ਨਿਰਵੈਰ ਸਿੰਘ ਅਤੇ ਬਾਬਾ ਰਾਜਿੰਦਰ ਸਿੰਘ ਬੈਲਜ਼ੀਅਮ ਹੋਰਾਂ ਨੇ ਆਪੋ ਅਪਣੇ ਵਿਚਾਰ ਪ੍ਰਗਟ ਕਰਦਿਆਂ ਡਾਕਟਰ ਗੁਰਮੀਤ ਸਿੰਘ ਔਲਖ ਦੇ ਜੀਵਨ ਅਤੇ ਸਿੱਖ ਸੰਘਰਸ਼ ਵਿੱਚ ਪਾਏ ਅਹਿਮ ਯੋਗਦਾਨ ਬਾਰੇ ਚਾਨਣਾ ਪਾਉਦਿਆਂ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ। 

ਭਾਈ ਚੀਮਾਂ ਨੇ ਦੱਸਿਆ ਕਿ ਕਿਵੇਂ ਇੱਕ ਸਾਇਦਾਨ ਸਿੱਖ 1984 ਦੀ ਪੀੜ ਨਾਂ ਸਹਾਰਦਾ ਹੋਇਆ ਅਪਣੇ ਖੋਜ ਕਾਰਜ ਅਤੇ ਨੌਕਰੀ ਵਿੱਚੇ ਛੱਡ ਸੰਘਰਸ਼ ਵਿੱਚ ਕੁੱਦ ਪਿਆ ਤੇ ਆਖਰੀ ਸ਼ਾਹ ਤੱਕ ਸਿਰਤੋੜ ਯਤਨ ਕਰਦਾ ਰਿਹਾ ਜਿਹੜੇ ਆਉਦੀਆਂ ਪੀੜੀਆਂ ਲਈ ਮਾਰਗ ਦਰਸਕ ਹੋਣਗੇ ਕਿਉਕਿ ਡਾਕਟਰ ਔਲਖ ਵੱਲੋਂ ਸਿੱਖਾਂ ਤੇ ਹੋ ਰਹੇ ਅੱਤਿਆਚਾਰਾਂ ਬਾਰੇ ਅਮਰੀਕਨ ਕਾਂਗਰਸ ਵਿੱਚ ਕੀਤੀ ਲਾਬੀ ਦਾ ਇੱਕ ਇਤਿਹਾਸਿਕ ਰਿਕਾਰਡ ਹੈ। ਸਟੇਜ ਦੀ ਕਾਰਵਾਈ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਬਾਖੂਬੀ ਨਿਭਾਈ। ਜਰਮਨੀ 'ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਜਗਜੀਤ ਸਿੰਘ ਜੇ ਕੇ ਦੇ ਕਵੀਸ਼ਰੀ ਜਥੇ ਜੋਸੀਲੀਆਂ ਵਾਰਾਂ ਨਾਲ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਹ ਸਮਾਂਗਮ ਦਲ ਖਾਲਸਾ ਅਤੇ ਬੱਬਰ ਖਾਲਸਾ ( ਸ਼ਹੀਦ ਤਲਵਿੰਦਰ ਸਿੰਘ ਬੱਬਰ ) ਵੱਲੋਂ ਸਿੱਖ ਸੰਗਤ ਦੇ ਸਹਿਯੋਗ ਸਦਕਾ ਕਰਵਾਇਆ ਗਿਆ। ਸਮਾਂਗਮ ਵਿੱਚ ਪਹੁੰਚੀ ਸੰਗਤ ਅਤੇ ਦੇਸ-ਵਿਦੇਸ਼ 'ਤੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਵਾਲੇ ਸਿੱਖ ਆਗੂਆਂ ਦਾ ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰਾਂ ਵੱਲੋਂ ਧੰਨਵਾਦ ਕੀਤਾ ਗਿਆ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES