Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੇ ਇਕ ਹਫ਼ਤੇ 'ਚ ਕੀਤੇ 445 ਮਿਲੀਅਨ ਫੋਨ

Posted on February 6th, 2017


ਚੰਡੀਗੜ- ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਪੰਜਾਬ ਵਾਸੀਆਂ ਨੂੰ ਬਾਹਰਲੇ ਮੁਲਕਾਂ ਤੋਂ ਆਈਆਂ ਫੋਨ ਕਾਲਾਂ ਦਾ ਰਿਕਾਰਡ ਬਣਿਆ ਹੈ। ਪਿਛਲੇ 7 ਦਿਨਾਂ ਦੌਰਾਨ ਪੰਜਾਬ ਵਿੱਚ ਵਿੱਚ ਕੈਨੇਡਾ, ਅਮਰੀਕਾ, ਯੂ.ਕੇ., ਇਟਲੀ ਤੇ ਆਸਟ੍ਰੇਲੀਆ ਤੋਂ ਸਭ ਤੋਂ ਵੱਧ ਫੋਨ ਆਏ। ਇਨਾਂ ਦੇਸ਼ਾਂ 'ਚੋਂ ਸਭ ਤੋਂ ਵੱਧ ਪੰਜਾਬ ਫੋਨ ਕਰਨ 'ਚ ਆਸਟ੍ਰੇਲੀਆ ਮੋਹਰੀ ਰਿਹਾ। 

ਦੇਸ਼ ਦੀਆਂ ਮੁੱਖ ਟੈਲੀਕਮਿਊਨੀਕੇਸ਼ਨ ਕੰਪਨੀਆਂ ਵੱਲੋਂ ਜਾਰੀ ਕੀਤੇ ਅੰਕੜੇ ਮੁਤਾਬਕ ਪਿਛਲੇ 7 ਦਿਨਾਂ 'ਚ ਵਿਦੇਸ਼ਾਂ ਤੋਂ ਪੰਜਾਬ ਵਾਸੀਆਂ ਨੂੰ 445 ਮਿਲੀਅਨ ਫੋਨ ਕਾਲਾਂ ਕੀਤੀਆਂ ਗਈਆਂ।

ਫੋਨ ਕਰਨ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਸਨ ਜਿਨਾਂ ਬਾਰੇ ਦੇਸ਼-ਵਿਦੇਸ਼ ਬੈਠਾ ਹਰ ਪੰਜਾਬੀ ਬਹੁਤ ਉਤਸੁਕ ਸੀ। ਹਾਸਲ ਜਾਣਕਾਰੀ ਮੁਤਾਬਕ ਬਾਹਰ ਵੱਸਦੇ ਪੰਜਾਬੀਆਂ ਨੇ ਵਾਰ-ਵਾਰ ਫੋਨ ਕਰਕੇ ਆਪਣੇ ਘਰਦਿਆਂ, ਦੋਸਤਾਂ, ਮਿੱਤਰਾਂ ਤੇ ਸਕੇ ਸਬੰਧੀਆਂ ਨੂੰ ਵੋਟ ਪਾਉਣ ਲਈ ਕਿਹਾ। 

ਅੰਕੜਿਆਂ ਮੁਤਾਬਕ ਪੰਜਾਬ ਦੇ ਲੁਧਿਆਣਾ, ਬਠਿੰਡਾ ਤੇ ਜਲੰਧਰ ਜ਼ਿਲਿਆਂ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਵਿਦੇਸ਼ੀ ਕਾਲਾਂ ਪ੍ਰਾਪਤ ਹੋਈਆਂ। ਬਿਨਾਂ ਸ਼ੱਕ ਪੰਜਾਬ ਦੀ ਇਹ ਚੋਣ ਕਈ ਪੱਖਾਂ ਤੋਂ ਇੱਕ ਯਾਦਗਾਰ ਚੋਣ ਬਣ ਗਈ ਹਾਲਾਂਕਿ ਨਤੀਜਾ ਆਉਣਾ ਹਾਲੇ ਬਾਕੀ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES