Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਸੀਂ ਇਸ ਸਾਲ ਤਬਦੀਲੀ ਦੀ ਆਸ ਕਰਦੇ ਹਾਂ- ਹਰਜੀਤ ਸਿੰਘ ਸੱਜਣ

Posted on January 19th, 2017


2016 ਡਿਪਾਰਟਮੈਂਟ ਆੱਫ ਨੈਸ਼ਨਲ ਡਿਫੈਂਸ (Department of National Defense) ਅਤੇ ਕੈਨੇਡਿਅਨ ਸੈਨਾ ਬਲ (Canadian Armed Forces -CAF) ਲਈ ਤਬਦੀਲੀ ਵਾਲਾ ਸਾਲ ਸੀ। ਇਸ ਸਾਲ ਵਿੱਚ ਸਰਕਾਰ ਨੇ ਸਾਡੇ ਦੇਸ਼ ਦੀ ਫੌਜ ਦੇ ਮਾਮਲਿਆਂ ਨੂੰ ਸਹੀ ਦਿਸ਼ਾ ਵਿੱਚ ਤੈਅ ਕਰਨ ਦੇ ਸਖ਼ਤ ਮਿਹਨਤ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ।

ਕੈਨੇਡਾ ਦੀ ਨਵੀਂ ਰੱਖਿਆ ਨੀਤੀ ਦੇ ਬਾਰੇ ਬੇਮਿਸਾਲ ਪੱਧਰ ਦੇ ਮਸ਼ਵਰੇ ਹੋਏ, NATO ਅਤੇ ਸੰਯੁਕਤ ਰਾਸ਼ਟਰ ਦੇ ਪ੍ਰਤੀ ਸਾਡੀਆਂ ਨਵੀਆਂ ਵਚਨਬੱਧਤਾਵਾਂ ਬਾਰੇ ਘੋਸ਼ਣਾਵਾਂ ਹੋਈਆਂ, ਸਾਡੇ CF-18 ਫਾਈਟਰ ਫਲੀਟ ਨੂੰ ਬਦਲਣ ਦੇ ਯਤਨਾਂ ਦੀ ਸ਼ੁਰੂਆਤ ਹੋਈ, ਕੈਨੇਡਾ ਵਿੱਚ 25,000 ਸੀਰੀਆਈ ਸ਼ਰਣਾਰਥੀਆਂ ਦਾ ਪੁਨਰਵਾਸ ਕੀਤਾ ਗਿਆ, ਅਤੇ ਦਏਸ਼ (Daesh) ਨੂੰ ਹਰਾਉਣ ਲਈ ਇਰਾਕ ਵਿੱਚ ਸਾਡੇ ਮਿਸ਼ਨ ਨੂੰ ਵਧਾਇਆ ਗੋਆ।

ਮੈਂ ਕੈਨੇਡਿਅਨ ਸੈਨਾ ਬਲ ਅਤੇ ਡਿਪਾਰਟਮੈਂਟ ਆੱਫ ਨੈਸ਼ਨਲ ਡਿਫੈਂਸ ਦੀਆਂ ਸਾਰੀਆਂ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਉਹਨਾਂ ਦੀਆਂ ਸਾਰੀਆਂ ਉਪਲੱਬਧੀਆਂ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। ਇਹ ਸਚਮੁਚ ਬੇਮਿਸਾਲ ਹੈ।

2016 ਦੇ ਪਹਿਲੇ ਮਹੀਨਿਆਂ ਵਿੱਚ, CAF ਨੇ ਕੈਨੇਡਾ ਵਿੱਚ 25,000ਸੀਰੀਆਈ ਸ਼ਰਣਾਰਥੀਆਂ ਦੇ ਪੁਨਰਵਾਸ ਵਿੱਚ ਸਹਾਇਤਾ ਕੀਤੀ ਸੀ। CAF ਦੇ ਸਦੱਸਾਂ ਨੇ ਕੈਨੇਡਾ ਵਿੱਚ ਸ਼ਰਣਾਰਥੀਆਂ ਦੇ ਸੁਆਗਤ ਲਈ ਸਾਰੇ ਸਰਕਾਰੀ ਵਿਭਾਗਾਂ ਦੇ ਯਤਨਾਂ ਵਿੱਚ ਸਹਿਯੋਗ ਕੀਤਾ ਸੀ, ਜਿੱਥੇ ਅਸੀਂ ਸੁਰੱਖਿਆ ਅਤੇ ਸਿਹਤ ਸਬੰਧੀ ਜਾਂਚ ਦੀ ਸਹਾਇਤਾ ਕਰਨ ਦੇ ਨਾਲ-ਨਾਲ, ਮਾਲ-ਅਸਬਾਬ ਪੂਰਤੀ ਸਬੰਧੀ ਸਹਿਯੋਗ ਕਰਨ ਲਈ ਅਮਲਾ ਨੂੰ ਤਾਇਨਾਤ ਕੀਤਾ ਸੀ।

ਅਸੀਂ ਇਹ ਵੀ ਘੋਸ਼ਣਾ ਕੀਤੀ ਸੀ ਕਿ ਕੈਨੇਡਾ NATO ਫ੍ਰੇਮਵਰਕ ਰਾਸ਼ਟਰ ਅਤੇ ਸਾਡੇ ਇਤਿਹਾਦੀ ਮੁਲਕਾਂ ਵਿਚਕਾਰ ਪ੍ਰਮੁੱਖ ਬਣਦੇ ਹੋਏ, ਲਾਤਵੀਆ ਵਿੱਚ ਇੱਕ ਬਹੁ ਰਾਸ਼ਟਰੀ ਯੁੱਧ ਸਮੂਹ ਦੀ ਅਗਵਾਈ ਕਰੇਗਾ। NATO ਸਕੱਤਰ ਜਨਰਲ ਜੈਂਸ ਸਟੋਲਟਨਬਰਗ (Jens Stoltenberg) ਨੇ “ਮਜ਼ਬੂਤ ਅਟਲਾਂਟਿਕ ਪਾਰ ਵਚਨਬੱਧਤਾ” ਦੇ ਚਿੰਨ੍ਹ ਦੇ ਤੌਰ ਤੇ ਇਸ ਫੈਸਲੇ ਦੀ ਪਰਸ਼ੰਸਾ ਕੀਤੀ। ਇਹ ਬਿਲਕੁੱਲ ਉਸੇ ਤਰੀਕੇ ਨਾਲ ਹੋ ਰਿਹਾ ਹੈ, ਜਿਵੇਂ ਸਾਡੀ ਸਰਕਾਰ ਦੁਨੀਆ ਵਿੱਚ ਕੈਨੇਡਾ ਦੀ ਭੂਮਿਕਾ ਨੂੰ ਵੇਖਦੀ ਹੈ। ਜਦੋਂ ਰਾਸ਼ਟਰਪਤੀ ਓਬਾਮਾ ਸਾਡੀ ਸੰਸਦ ਵਿੱਚ ਆਏ ਸਨ, ਤਾਂ ਉਹਨਾਂ ਨੇ ਕਿਹਾ ਸੀ, “ਦੁਨੀਆ ਨੂੰ ਹੋਰ ਕੈਨੇਡਾ ਦੀ ਲੋੜ ਹੈ”।ਜਿਸ ਤੋਂ ਮੈਂ ਬਿਲਕੁਲ ਸਹਿਮਤ ਹਾਂ।

ਸਾਰੇ ਸਰਕਾਰੀ ਵਿਭਾਗਾਂ ਦੇ ਯਤਨ ਨਾਲ, ਅਸੀਂ ਦਏਸ਼ ਨੂੰ ਹਰਾਉਣ ਲਈ ਸਰਬ ਵਿਆਪੀ ਗਠਬੰਧਨ ਵਿੱਚ ਆਪਣਾ ਯੋਗਦਾਨ ਪਾਉਣ ਵੱਲ ਮੁੜ ਧਿਆਨ ਕੇਂਦਰਿਤ ਕੀਤਾ ਹੈ। ਕੁਰਦਸ (Kurds)ਨੂੰ ਸਿਖਲਾਈ, ਸਲਾਹ ਅਤੇ ਸਹਾਇਤਾ ਦੇਣ ਵਾਲੀ ਸਾਡੀ ਮਿਸ਼ਨ ਵਿੱਚ ਵਾਧਾ ਕਰਨ, ਅਤੇ ਸਾਡੀ ਸੂਚਨਾ ਅਤੇ ਏਅਰ ਰਿਫਿਉਲਿੰਗ ਸਮਰੱਥਾ ਨੂੰ ਵਧਾਉਣ ਤੇ ਸਾਡੇ ਗਠਬੰਧਨ ਭਾਈਵਾਲਾਂ ਨੇ ਇਸਦੀ ਪਰਸ਼ੰਸਾ ਕੀਤੀ ਸੀ। ਹੁਣ ਜਦੋਂ ਸਾਡੇ ਇਰਾਕੀ ਭਾਈਵਾਲ ਦਏਸ਼ ਦਾ ਮੁਕਾਬਲਾ ਕਰ ਰਹੇ ਹਨ, ਉਸੇ ਵੇਲੇ ਸਾਡੀਆਂ ਮਿਨਿਸਟ੍ਰੀਲ ਲਾਈਜਨ ਟੀਮਾਂ, ਰੋਲ 2 ਮੈਡੀਕਲ ਕੇਂਦਰ, ਅਤੇ ਆੱਲ-ਸੋਰਸ ਇੰਟੈਲੀਜੈਂਸ ਸੈਂਟਰ (All-Source Intelligence Centre) ਵੱਲੋਂ ਕੀਤੇ ਗਏ ਯਤਨਾਂ ਦਾ ਜ਼ਮੀਨੀ ਪੱਧਰ ਤੇ ਕਾਫੀ ਅਸਰ ਪਿਆ ਹੈ ਵੀ ਪਿਆ ਹੈ। ਹੁਣ ਜਦੋਂ ਇਰਾਕੀ ਸੁਰੱਖਿਆ ਬਲ ਦਏਸ਼ ਦੇ ਆਖ਼ਰੀ ਪ੍ਰਮੁੱਖ ਗੜ੍ਹ ਮੋਸੁਲ (Mosul) ਨੂੰ ਅਜ਼ਾਦ ਕਰਾਉਣ ਦੀ ਪ੍ਰਕਿਰਿਆ ਵਿੱਚ ਹਨ, ਸਾਡੇ ਇਹ ਯਤਨਾਂ ਤੋਂ ਬਹੁਤ ਕਾਮਯਾਬੀ ਹਾਸਿਲ ਹੋ ਰਹੀ ਹੈ।

ਬਹੁਪਾਸੜਵਾਦ ਦੇ ਪ੍ਰਤੀ ਸਾਡੀ ਵਚਨਬੱਧਤਾ ਵਿੱਚ ਸੰਯੁਕਤ ਰਾਸ਼ਟਰ ਵੀ ਸ਼ਾਮਿਲ ਹੈ, ਅਤੇ ਮੈਂ 2017 ਵਿੱਚ ਸ਼ਾਂਤੀ ਸਹਿਯੋਗ ਓਪਰੇਸ਼ਨਾਂ ਬਾਰੇ ਕੈਨੇਡਾਵਾਸੀਆਂ ਨਾਲ ਹੋਰ ਗੱਲਬਾਤ ਕਰਨ ਦੀ ਆਸ ਕਰਦਾ ਹਾਂ।

ਸਾਡੀ ਸਰਕਾਰ ਕੈਨੇਡਿਅਨ ਸੈਨਾ ਬਲਦੀਆਂ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਉਹਨਾਂ ਲਈ ਲੋੜੀਂਦੀ ਸਿਖਲਾਈ, ਉਪਕਰਨ ਅਤੇ ਵਸੀਲੇ ਮੁਹੱਈਆ ਕਰਨ ਲਈ ਵਚਨਬੱਧ ਹੈ। ਪਿਛਲੇ ਸਾਲ, ਅਸੀਂ ਆਪਣੇ ਪੁਰਾਣੇ CF-18 ਲੜਾਕੂ ਹਵਾਈ ਜਹਾਜ਼ ਦੀ ਬਦਲੀ ਦੇ ਯੋਜਨਾ ਦੀ ਘੋਸ਼ਣਾ ਕੀਤੀ ਸੀ। ਇਸ ਵਿੱਚ ਤਿੰਨ-ਪੜਾਵਾਂ ਵਾਲਾ ਦ੍ਰਿਸ਼ਟੀਕੋਣ ਸ਼ਾਮਲ ਹੈ, ਜਿਸ ਵਿੱਚ ਸਰਕਾਰ ਬੋਇੰਗ ਸੁਪਰ ਹੋਰਨੈਟਸ (Boeing Super Hornets) ਦਾ ਅੰਤਰਿਮ ਫਲੀਟ ਖਰੀਦੇਗੀ, ਪੂਰੇ ਫਲੀਟ ਦੀ ਬਦਲੀ ਲਈ ਇੱਕ ਖੁੱਲ੍ਹੀ ਅਤੇ ਪਾਰਦਰਸ਼ੀ ਪ੍ਰਤਿਯੋਗਤਾ ਦਾ ਆਯੋਜਨ ਕਰੇਗੀ, ਅਤੇ ਨਵੇਂ ਪਾਇਲਟਾਂ ਅਤੇ ਤਕਨੀਸ਼ੀਅਨਾਂ ਦੀ ਭਰਤੀ ਅਤੇ ਸਿਖਲਾਈ ਵਿੱਚ ਨਿਵੇਸ਼ ਕਰੇਗੀ। ਇਹ ਰੋਇਲ ਕੈਨੇਡਿਅਨ ਏਅਰ ਫੋਰਸ (Royal Canadian Air Force) ਵਿੱਚ ਇੱਕ ਖ਼ਾਸ ਨਿਵੇਸ਼ ਹੈ, ਅਤੇ ਇਹ ਕੈਨੇਡਾ ਦੇ ਏਅਰੋਸਪੇਸ ਅਤੇ ਰੱਖਿਆ ਖੇਤਰਾਂ ਲਈ ਵਿਸਤ੍ਰਿਤ ਆਰਥਿਕ ਲਾਭ ਅਤੇ ਕੈਨੇਡਾਵਾਸੀਆਂ ਲਈ ਮੁੱਲਵਾਨ ਮਿਡਲ-ਕਲਾਸ ਨੌਕਰੀਆਂ ਮੁਹੱਈਆ ਕਰਦਾ ਹੈ। 2016 ਵਿੱਚ ਵੀ ਹੋਰ ਖਰੀਦਦਾਰੀ ਦੇ ਪ੍ਰੋਜੈਕਟਾਂ ਵਿੱਚ ਕਾਫੀ ਵਾਧਾ ਵੇਖਿਆ ਗਿਆ ਸੀ, ਜਿਸ ਵਿੱਚ ਨਵੇਂ ਖੋਜ ਅਤੇ ਬਚਾਅ ਹਵਾਈ ਜਹਾਜ਼ਾਂ ਬਾਰੇ ਫ਼ੈਸਲਾ – ਨਵੇਂ ਪਲੇਨਾਂ ਦੀ ਲੋੜ ਪਛਾਣੇ ਜਾਣ ਤੋਂ 12 ਸਾਲ ਬਾਅਦ – ਅਤੇ ਨੈਸ਼ਨਲ ਸ਼ਿਪਬਿਲਡਿੰਗ ਸਟ੍ਰੈਟਜੀ ਰਾਹੀਂ ਸਾਡੀ ਜਲ ਸੈਨਾ ਵਿੱਚ ਨਿਵੇਸ਼ ਕਰਨਾ ਸ਼ਾਮਿਲ ਹਨ।

ਪਿਛਲੇ ਸਾਲ ਦੇ ਦੌਰਾਨ, ਅਸੀਂ ਕੈਨੇਡਾ ਦੀ ਰੱਖਿਆ ਨੀਤੀ ਦੇ ਭਵਿੱਖ ਬਾਰੇ ਬਹੁਤ ਵੱਡੀ ਸੰਖਿਆ ਵਿੱਚ ਮਸ਼ਵਰਿਆਂ ਦਾ ਆਯੋਜਨ ਕੀਤਾ ਸੀ, ਜਿਹਨਾਂ ਵਿੱਚ 100 ਤੋਂ ਵੱਧ ਸਟੇਕਹੋਲਡਰਾਂ ਅਤੇ ਨੀਤੀ ਮਾਹਰਾਂ ਦੀ ਰਾਇ ਲਈ ਗਈ ਸੀ, 20,000 ਤੋਂ ਵੱਧ ਔਨਲਾਈਨ ਸੁਝਾਅ ਪ੍ਰਾਪਤ ਕੀਤੇ ਗਏ ਸਨ, ਅਤੇ ਦਰਜਨਾਂ ਅੰਤਰਰਾਸ਼ਟਰੀ ਭਾਈਵਾਲਾਂ ਅਤੇ ਇਤਿਹਾਦੀ ਮੁਲਕਾਂ ਦੇ ਨਾਲ ਆਮ੍ਹਣੇ-ਸਾਮ੍ਹਣੇ ਮਸ਼ਵਰੇ ਕੀਤੇ ਗਏ ਸਨ।

ਨਵੀਂ ਰੱਖਿਆ ਨੀਤੀ ਵਿੱਚ ਇਸ ਗੱਲ ਤੇ ਖ਼ਾਸ ਧਿਆਨ ਦਿੱਤਾ ਜਾਵੇਗਾ ਕਿ ਅਸੀਂ ਸੈਨਾ ਵਿੱਚ ਕੰਮ ਕਰਨ ਵਾਲੀਆਂ ਸਾਡੀਆਂ ਮਹਿਲਾਵਾਂ ਅਤੇ ਪੁਰਸ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਦੇਖ-ਭਾਲ ਕਿਵੇਂ ਕਰੀਏ। ਮੈਂ ਉਹਨਾਂ ਸਿਪਾਹੀਆਂ, ਕਿਸ਼ਤੀਵਾਨਾਂ ਅਤੇ ਹਵਾਈ ਅਮਲਾ ਦੀਆਂ ਕਾਫੀ ਕਹਾਨੀਆਂ ਸੁਣੀਆਂ ਸਨ, ਜਿਹਨਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ, ਸੈਨਾ ਬਲ ਨੂੰ ਛੱਡਣ ਤੋਂ ਬਾਅਦ ਸੰਘਰਸ਼ ਕਰ ਰਹੇ ਸਾਬਕਾ ਫੌਜੀਆਂ ਦੇ ਬਹੁਤ ਸਾਰੇ ਪੱਤਰ ਪੜ੍ਹੇ ਹਨ, ਅਤੇ ਕਈ ਅਜਿਹੇ ਮਾਪਿਆਂ ਅਤੇ ਜੀਵਨ ਸਾਥੀਆਂ ਨਾਲ ਗੱਲ ਕੀਤੀ ਹੈ, ਜੋ ਅੱਜ ਵੀ ਆਪਣੇ ਪਿਆਰਿਆਂ ਦੇ ਨਾਲ ਹੁੰਦੇ, ਜੇਕਰ ਉਹਨਾਂ ਨੂੰ ਸਹੀ ਸਹਿਯੋਗ ਪ੍ਰਾਪਤ ਹੋਇਆ ਹੁੰਦਾ। ਸਾਨੂੰ ਆਪਣੇ ਸੈਨਾ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਹੀ ਸਹਿਯੋਗ ਦੇਣ ਦੀ ਲੋੜ ਹੈ। ਇਸਨੂੰ ਠੀਕ ਕਰਨ ਵਿੱਚ ਸਮਾਂ ਲੱਗੇਗਾ, ਪਰ ਅਸੀਂ ਤਦ ਤੱਕ ਯਤਨ ਜਾਰੀ ਰੱਖਾਂਗੇ, ਜਦ ਤੱਕ ਇਸਨੂੰ ਪੂਰਾ ਨਹੀਂ ਕਰ ਲਵਾਂਗੇ।

2017 ਵਿੱਚ, ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਕਿ ਸੈਨਾ ਵਿੱਚ ਕੰਮ ਕਰਨ ਵਾਲੀਆਂ ਸਾਡੀਆਂ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਲੋੜੀਂਦਾ ਸਹਿਯੋਗ, ਸਿਖਲਾਈ ਅਤੇ ਉਪਕਰਨ ਪ੍ਰਾਪਤ ਹੁੰਦੇ ਹਨ, ਪਿਛਲੇ ਸਾਲ ਕੀਤੇ ਗਏ ਕੰਮ ਨੂੰ ਵਿਕਸਿਤ ਕਰਨਾ ਜਾਰੀ ਰੱਖੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਅਤੇ ਕੈਨੇਡਾਵਾਸੀ ਘਰ ਅਤੇ ਵਿਦੇਸ਼ ਵਿੱਚ ਸੁਰੱਖਿਅਤ ਹਨ। ਅਸੀਂ ਸਾਡੀ ਸੈਨਾ ਬਲ ਵਿੱਚ ਹੋਰ ਮਹਿਲਾਵਾਂ ਦੀ ਭਰਤੀ ਵੀ ਕਰਾਂਗੇ, ਅਤੇ ਸਾਡੇ ਰੈਂਕਸ ਵਿੱਚ ਵਿਵਿਧਤਾ ਦੇ ਪ੍ਰਤੀ ਵੀ ਕੰਮ ਕਰਾਂਗੇ, ਜਿਸ ਨਾਲ ਸੈਨਾ ਬਲ ਵਿੱਚ ਕੈਨੇਡਾ ਦੀ ਵੱਧ ਸੱਭਿਆਚਾਰਕ ਝਲਕ ਮਿਲੇਗੀ।

ਮੈਨੂੰ ਕੈਨੇਡਿਅਨ ਸੈਨਾ ਬਲ ਅਤੇ ਡਿਪਾਰਟਮੈਂਟ ਆੱਫ ਨੈਸ਼ਨਲ ਡਿਫੈਂਸ ਦੀਆਂ ਸਾਰੀਆਂ ਮਹਿਲਾਵਾਂ ਅਤੇ ਪੁਰਸ਼ਾਂ ਵੱਲੋਂ ਕੀਤੇ ਗਏ ਕੰਮ ਤੇ ਬਹੁਤ ਮਾਣ ਹੈ। ਮੰਤਰੀ ਦੇ ਤੌਰ ਤੇ ਉਹਨਾਂ ਨੂੰ ਸੇਵਾ ਦੇਣਾ ਮੇਰੇ ਲਈ ਸਚਮੁੱਚ ਸਨਮਾਨ ਦਾ ਵਿਸ਼ਾ ਹੈ।

ਹਰਜੀਤ ਸਿੰਘ ਸੱਜਣ (Harjit S. Sajjan)

ਮਿਨਿਸਟਰ ਆੱਫ ਨੈਸ਼ਨਲ ਡਿਫੈਂਸ

ਵੈਨਕੂਵਰ ਸਾਉਥ ਦੇ ਸੰਸਦ ਮੈਂਬਰ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES