Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੈਂਕ ਕਰਮੀਆਂ ਵਲੋਂ ਅੰਦੋਲਨ ਦੀ ਚਿਤਾਵਨੀ

Posted on December 20th, 2016


ਵੜੋਦਰਾ, 20 ਦਸੰਬਰ : ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.) ਅਤੇ ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ (ਏ.ਆਈ.ਬੀ.ਓ.ਏ.) ਨੇ ਨੋਟਬੰਦੀ ਤੋਂ ਬਾਅਦ ਵੱਖ-ਵੱਖ ਬੈਂਕਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਸਾਹਮਣੇ ਆਈਆਂ ਦਿੱਕਤਾਂ ਦੇ ਮੱਦੇਨਜ਼ਰ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿਤਾ ਹੈ।

ਦੋਹਾਂ ਬੈਂਕ ਯੂਨੀਅਨਾਂ ਨੇ ਕਿਹਾ ਕਿ ਇਸ ਅੰਦੋਲਨ ਤਹਿਤ 28 ਦਸੰਬਰ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਬਾਅਦ ਯੂਨੀਅਨਾਂ 29 ਦਸੰਬਰ ਨੂੰ ਵਿੱਤ ਮੰਤਰੀ ਅਰੁਨ ਜੇਤਲੀ ਨੂੰ ਮੰਗ ਪੱਤਰ ਦੇਣਗੀਆਂ। ਯੂਨੀਅਨ ਦੇ ਮੈਂਬਰ ਦੋ ਅਤੇ ਤਿੰਨ ਜਨਵਰੀ, 2017 ਨੂੰ ਵੀ ਪ੍ਰਦਰਸ਼ਨ ਕਰਨਗੇ। ਏ.ਆਈ.ਬੀ.ਈ.ਏ. ਦੇ ਜਨਰਲ ਸਕੱਤਰ ਸੀ.ਐਚ. ਵੈਂਕਟਚਲਮ ਅਤੇ ਏ.ਆਈ.ਬੀ.ਓ.ਏ. ਦੇ ਜਨਰਲ ਸਕੱਤਰ ਐਸ. ਨਾਗਰਾਜਨ ਨੇ ਬਿਆਨ ਵਿਚ ਕਿਹਾ ਕਿ ਸਾਡੇ ਸੰਗਠਨਾਂ ਦੇ ਸੱਦੇ ਤਹਿਤ ਸਾਡੀਆਂ ਇਕਾਈਆਂ ਨੇ ਸਮੁੱਚੇ ਪ੍ਰਮੁੱਖ ਕੇਂਦਰਾਂ 'ਤੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।  

ਯੂਨੀਅਨਾਂ ਦੀ ਮੰਗ ਹੈ ਕਿ ਸਾਰੀਆਂ ਬੈਂਕਾਂ ਅਤੇ ਸ਼ਾਖਾਵਾਂ ਨੂੰ ਕਰੰਸੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਈ ਜਾਵੇ, ਸਾਰੇ ਏ.ਟੀ.ਐਮ. ਵਿਚ ਪੈਸਾ ਪਾਇਆ ਜਾਵੇ ਅਤੇ ਬੈਂਕਾਂ ਨੂੰ ਦਿਤੀ ਜਾਣ ਵਾਲੀ ਨਕਦੀ ਨੂੰ ਲੈ ਕੇ ਪਾਰਦਰਸ਼ਤਾ ਬਣਾਈ ਜਾਵੇ। (ਪੀ.ਟੀ.ਆਈ.)

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES