Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੋਲਡਨ ਦੇ ਸਿੱਖਾਂ ਨੂੰ ਬੀ. ਸੀ. ਸਰਕਾਰ ਨੇ ਦਿੱਤਾ ਮਾਣ

Posted on November 11th, 2016

ਸਰੀ (ਅਕਾਲ ਗਾਰਡੀਅਨ ਬਿਊਰੋ) - ਵੈਨਕੂਵਰ ਤੋਂ ਕੈਲਗਿਰੀ ਜਾਂਦਿਆਂ ਹਾਈਵੇ ਵੰਨ ਦੇ ਨਾਲ ਸਥਿਤ ਬੀ. ਸੀ. ਦੇ ਸ਼ਹਿਰ ਗੋਲਡਨ ਦੇ ਸਿੱਖਾਂ ਨੂੰ ਬੀ. ਸੀ. ਸਰਕਾਰ ਨੇ ਮਾਣ-ਤਾਣ ਦਿੰਦਿਆਂ ਉੱਥੇ ਇੱਕ ਸਾਈਨ ਬੋਰਡ ਸਥਾਪਤ ਕੀਤਾ ਹੈ, ਜੋ ਗੋਲਡਨ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਸਿੱਖ ਬਜ਼ੁਰਗਾਂ ਦੀ ਯਾਦ ਕਰਵਾਉਂਦਾ ਹੈ। 

ਦੱਸਣਯੋਗ ਹੈ ਕਿ 1902 ਵਿੱਚ ਕੁਝ ਸਿੱਖ ਕੋਲੰਬੀਆ ਰਿਵਰ ਫੈਕਟਰੀ ਵਿੱਚ ਕੰਮ ਕਰਨ ਵਾਸਤੇ ਗੋਲਡਨ ਪੁੱਜੇ ਸਨ ਅਤੇ ਇੱਥੇ ਹੀ ਕੰਮ ਕਰਦਿਆਂ ਉਨ੍ਹਾਂ ਨੇ ਗੁਰਦੁਆਰਾ ਵੀ ਸਥਾਪਤ ਕੀਤਾ ਸੀ। ਕੰਮ ਦੀ ਘਾਟ ਅਤੇ ਬੱਚਿਆਂ ਦੇ ਵੱਡੇ ਹੋਣ ਕਾਰਨ ਗੋਲਡਨ ਸ਼ਹਿਰ ਤੋਂ ਬਹੁਤ ਸਾਰੇ ਪੰਜਾਬੀ ਬੇਸ਼ੱਕ ਹੁਣ ਗਰੇਟਰ ਵੈਨਕੂਵਰ ਏਰੀਏ ਵਿੱਚ ਆਣ ਕੇ ਰਹਿਣ ਲੱਗੇ ਹਨ ਪਰ ਫਿਰ ਵੀ ਹਾਲੇ ਪੰਜਾਬੀਆਂ ਦੀ ਕੁਝ ਅਬਾਦੀ ਇਸ ਸ਼ਹਿਰ ਵਿੱਚ ਰਹਿ ਰਹੀ ਹੈ। ਗੋਲਡਨ ਦੇ ਸਿੱਖਾਂ ਨੇ ਬੀ. ਸੀ. ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਗੋਲਡਨ ਸ਼ਹਿਰ ਦੀ ਤਰੱਕੀ ਵਿੱਚ ਪਾਏ ਯੋਗਦਾਨ ਲਈ ਸਿੱਖਾਂ ਨੂੰ ਯਾਦ ਕੀਤਾ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES