Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਖੀਰ ਪ੍ਰਸ਼ਾਦ' ਖਾਣ ਪਿੱਛੋਂ ਇਕ ਹੋਰ ਔਰਤ ਦੀ ਮੌਤ, ਇਕ ਦੀ ਹਾਲਤ ਗੰਭੀਰ

Posted on October 20th, 2016


ਬਟਾਲਾ- ਬਟਾਲਾ ਸਥਿਤ ਇਕ ਆਸ਼ਰਮ ਦੇ 'ਕਰਨੀ ਵਾਲੇ ਬਾਬੇ' ਵੱਲੋਂ ਸਭ ਰੋਗਾਂ ਦਾ ਨਾਸ਼ ਕਰਨ ਦੇ ਨਾਂ 'ਤੇ ਇਕ ਸੌ ਰੁਪਏ ਪ੍ਰਤੀ ਵਿਅਕਤੀ ਵਸੂਲ ਕਰ ਕੇ ਦਿੱਤਾ ਗਿਆ 'ਖੀਰ ਪ੍ਰਸ਼ਾਦ' ਮੁੜ ਉਦੋਂ ਸੁਰਖੀਆਂ ਵਿਚ ਆ ਗਿਆ, ਜਦ ਬਟਾਲਾ ਵਾਸੀ ਇਕ ਔਰਤ ਦੀ ਕਥਿਤ ਤੌਰ 'ਤੇ ਪ੍ਰਸ਼ਾਦ ਖਾਣ ਤੋਂ ਬਾਅਦ ਮੌਤ ਹੋ ਗਈ। ਅਜੇ ਦੋ ਦਿਨ ਪਹਿਲਾਂ ਹੀ ਤਿਲਕ ਰਾਜ ਵਾਸੀ ਪਠਾਨਕੋਟ ਉਪਰੋਕਤ ਪ੍ਰਸ਼ਾਦ ਖਾਣ ਪਿੱਛੋਂ ਚੱਲ ਵੱਸਿਆ ਸੀ। 

ਬਟਾਲਾ ਦੇ ਸਿਨੇਮਾ ਰੋਡ ਸਥਿਤ ਇਕ ਢਾਬਾ ਮਾਲਕ ਸੁਭਾਸ਼ ਭਗਤ ਦੀ ਪਤਨੀ ਸਰਿਸ਼ਟਾ ਦੇਵੀ ਖੀਰ ਪ੍ਰਸ਼ਾਦ ਦਾ ਭੋਗ ਕਰਨ ਦੇ ਥੋੜ੍ਹੀ ਦੇਰ ਬਾਅਦ ਦਮ ਤੋੜ ਗਈ, ਜਦੋਂ ਕਿ ਬਟਾਲਾ ਦੇ ਹੀ ਵਸਨੀਕ ਅਤੇ ਰੈਡੀਮੇਡ ਕੱਪੜਿਆਂ ਦੇ ਵਪਾਰੀ ਮੁਨੀਸ਼ ਸਚਦੇਵਾ ਦੀ ਹਾਲਤ ਪ੍ਰਸ਼ਾਦ ਖਾਣ ਦੇ ਤੁਰੰਤ ਬਾਅਦ ਵਿਗੜ ਗਈ। ਉਨ੍ਹਾਂ ਨੂੰ ਪੇਚਿਸ਼ ਅਤੇ ਉਲਟੀਆਂ ਦੀ ਸ਼ਿਕਾਇਤ ਹੋਣ 'ਤੇ ਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਪਰ ਕਾਬੂ ਹੇਠ ਦੱਸੀ ਜਾ ਰਹੀ ਹੈ। 

ਸੁਭਾਸ਼ ਭਗਤ ਅਤੇ  ਮੁਨੀਸ਼ ਸਚਦੇਵਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਟੀਵੀ ਚੈਨਲਾਂ 'ਤੇ ਇਸ਼ਤਿਹਾਰ ਦੇਖ ਕੇ ਸੌ-ਸੌ ਰੁਪਏ ਪ੍ਰਤੀ ਵਿਅਕਤੀ ਅਦਾ ਕਰਕੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਕਤ 'ਖੀਰ ਪ੍ਰਸ਼ਾਦ' ਹਾਸਿਲ ਕੀਤਾ ਸੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES