Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਹਿਲਵਾਨ ਤੇ ਅਦਾਕਾਰ ਸਵਰਗੀ ਦਾਰਾ ਸਿੰਘ ਦੇ ਪੁੱਤਰ ਅਦਾਕਾਰ ਵਿੰਦੂ ਦਾਰਾ ਸਿੰਘ

ਸਪਾਟ ਫਿਕਸਿੰਗ ਦਾ ਬਾਲੀਵੁੱਡ ਕੁਨੈਕਸ਼ਨ ਵਿੰਦੂ ਦਾਰਾ ਸਿੰਘ ਗ੍ਰਿਫ਼ਤਾਰ ਤਿੰਨ ਦਿਨਾ ਪੁਲਿਸ ਰਿਮਾਂਡ

Posted on May 21st, 2013

ਮੁੰਬਈ- ਕ੍ਰਿਕਟ ਸੱਟੇਬਾਜ਼ਾਂ ਦੇ ਨਾਲ ਬਾਲੀਵੁੱਡ ਦੇ ਸਬੰਧ ਅੱਜ ਉਸ ਸਮੇਂ ਸਾਹਮਣੇ ਆਏ ਜਦੋਂ ਪ੍ਰਸਿੱਧ ਪਹਿਲਵਾਨ ਤੇ ਅਦਾਕਾਰ ਸਵਰਗੀ ਦਾਰਾ ਸਿੰਘ ਦੇ ਪੁੱਤਰ ਅਦਾਕਾਰ ਵਿੰਦੂ ਦਾਰਾ ਸਿੰਘ ਨੂੰ ਸੱਟੇਬਾਜ਼ਾਂ ਦੇ ਨਾਲ ਸਬੰਧਾਂ ਦੇ ਚਲਦੇ ਗ੍ਰਿਫਤਾਰ ਕਰ ਲਿਆ ਹੈ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਆਈ. ਪੀ. ਐਲ. 'ਚ ਸਪਾਟ ਫਿਕਸਿੰਗ ਦਾ ਖੁਲਾਸਾ ਹੋਣ ਤੋਂ ਬਾਅਦ ਸੱਟੇਬਾਜ਼ਾਂ ਦੇ ਨਾਲ ਸਬੰਧਾਂ ਦਾ ਬਾਲੀਵੁੱਡ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਵਿੰਦੂ ਨੇ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਕੋਲ ਪੁੱਛਗਿੱਛ 'ਚ ਸੱਟੇਬਾਜ਼ਾਂ ਨਾਲ ਆਪਣੇ ਸਬੰਧਾਂ ਨੂੰ ਸਵੀਕਾਰ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਵਿੰਦੂ ਦਾਰਾ ਸਿੰਘ ਕ੍ਰਿਕਟ ਖਿਡਾਰੀਆਂ ਤੇ ਸੱਟੇਬਾਜ਼ਾਂ 'ਚ ਵਿਚੋਲੇ ਦਾ ਕੰਮ ਕਰਦਾ ਸੀ। ਵਿੰਦੂ ਨੂੰ ਅੱਜ ਸ਼ਾਮ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 24 ਮਈ ਤਕ ਤਿੰਨ ਦਿਨਾਂ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸੇ ਦੌਰਾਨ ਨਵੀਂ ਦਿੱਲੀ 'ਚ ਅਦਾਲਤ ਨੇ ਸ੍ਰੀਸੰਥ, ਅਜੀਤ ਚੰਦੇਲਾ, ਅਸ਼ੋਕ ਚਵਾਨ ਦੀ ਪੁਲਿਸ ਹਿਰਾਸਤ 'ਚ 5 ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES