Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਖਿਲਾਫ਼ ਕੇਸ ਖਾਰਜ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਵੇਗੀ ਸਿਖਸ ਫਾਰ ਜਸਟਿਸ

Posted on May 20th, 2013

ਕੈਲੀਫੋਰਨੀਆ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੇਸ ਨੂੰ ਅਮਰੀਕਾ ਦੀ ਸੰਘੀ ਅਦਾਲਤ ਵਲੋਂ ਖਾਰਜ ਕੀਤੇ ਜਾਣ ਨੂੰ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਚੁਣੌਤੀ ਦੇਵੇਗੀ। ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕੇਸ ਖਾਰਜ ਕਰਨ ਬਾਰੇ ਜੱਜ ਐਡਲਮੈਨ ਦੇ ਫੈਸਲੇ ਨੂੰ ਸਿਖਸ ਫਾਰ ਜਸਟਿਸ ਅਮਰੀਕੀ ਕੋਰਟ ਆਫ ਅਪੀਲਜ਼ 'ਚ ਚੁਣੌਤੀ ਦੇਵੇਗੀ ਤੇ ਇਸ ਗੱਲ ਦੇ ਸਬੂਤ ਪੇਸ਼ ਕਰੇਗੀ ਕਿ ਕਿਵੇਂ ਗਵਾਹਾਂ ਨੂੰ ਤੋੜਿਆ-ਮਰੋੜਿਆ ਗਿਆ, ਇਨਸਾਫ ਦੇ ਰਾਹ 'ਚ ਰੁਕਾਵਟ ਪਾਈ ਗਈ ਤੇ ਕਿਵੇਂ ਮੁੱਖ ਮੰਤਰੀ ਸ. ਬਾਦਲ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਅਮਰੀਕਾ ਸਥਿਤ ਪੀੜਤਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES