Posted on June 27th, 2014

ਸਰੀ (ਅਕਾਲ ਗਾਰਡੀਅਨ ਬਿਊਰੋ)- ਬੀਤੇ ਬੁੱਧਵਾਰ ਸਟੂਡੀਓ ਸੈਵਨ ਵਿੱਚ ਸਰੀ ਦੇ ਸੰਸਾਰ ਪ੍ਰਸਿੱਧ ਲੇਖਕ ਜਸਬੀਰ ਗੁਣਾਚੌਰੀਆ ਵਲੋਂ ਸ਼ਹੀਦ ਊਧਮ ਸਿੰਘ ਦੇ ਸਾਕੇ ਬਾਰੇ ਲਿਖੇ ਅਤੇ ਆਪਣੀ ਬੁਲੰਦ ਅਵਾਜ ਦੀ ਧਾਕ ਜਮਾ ਚੁੱਕੇ ਪੰਜਾਬੀ ਦੇ ਉੱਘੇ ਗਾਇਕ ਸੁਰਿੰਦਰ ਸ਼ਿੰਦਾ ਹੁਰਾਂ ਦੁਆਰਾ ਗਾਏ ਗੀਤਾਂ ਨੂੰ ਪੇਸ਼ ਕਰਦੀ ਵੀ. ਸੀ. ਡੀ. ਰਿਲੀਜ਼ ਕੀਤੀ ਗਈ। ਇੱਸ ਮੌਕੇ 'ਤੇ ਐਲਬਮ ਦੀ ਵੀਡੀਓ ਜੋ ਸ਼ਮਾਰੂ ਪ੍ਰੋਡਕਸ਼ਨ ਦੇ ਬਬਲੀ ਸਿੰਘ ਦੁਆਰਾ ਤਿਆਰ ਕੀਤੀ ਗਈ ਹੈ, ਵਿਖਾਈ ਗਈ। ਇਸ ਦੀ ਖੂਬੀ ਇਹ ਹੈ ਕਿ ਗੀਤਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਸਕਰਿਪਟ ਨਾਲ ਸਾਰੇ ਗੀਤਾਂ ਦੀ ਵੀਡੀਓ ਤਿਆਰ ਕੀਤੀ ਗਈ ਹੈ। ਇਸ ਮੌਕੇ 'ਤੇ ਸੁਰਿੰਦਰ ਸ਼ਿੰਦਾ ਹੁਰਾਂ ਨੇ ਸੀ. ਡੀ. ਦੇ ਪ੍ਰੋਡਿਊਸਰ ਸੁੱਖੀ ਬਾਠ ਅਤੇ ਪ੍ਰੋ. ਅਵਤਾਰ ਸਿੰਘ ਵਿਰਦੀ ਹੁਰਾਂ ਦਾ ਧੰਨਵਾਦ ਕੀਤਾ। ਹਰਜਿੰਦਰ ਥਿੰਦ ਹੁਰਾਂ ਕਿਹਾ ਕਿ ਜਸਬੀਰ ਗੁਣਾਚੌਰੀਆ ਨੇ ਆਪਣੀ ਕਲਮ ਨਾਲ ਇੱਕ ਵਾਰ ਫ਼ਿਰ ਤੋਂ ਬਹੁਤ ਵਧੀਆ ਵਿਸ਼ੇ 'ਤੇ ਗੀਤ ਦੇ ਕੇ ਪੰਜਾਬੀ ਵਿਰਸੇ ਦੀ ਸੇਵਾ ਕੀਤੀ ਹੈ ਅਤੇ ਸ਼ਿੰਦਾ ਹੁਰਾਂ ਨੇ ਬਾਖੂਬੀ ਆਪਈ ਗਾਇਕੀ ਦੀ ਕਮਾਲ ਦੀ ਮਿਸਾਲ ਪੇਸ਼ ਕੀਤੀ ਹੈ। ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ, ਉੱਘੇ ਗਾਇਕ ਸਰਬਜੀਤ ਚੀਮਾ, ਗਿੱਲ ਹਰਦੀਪ, ਸੁਰਜੀਤ ਮਾਧੋਪੁਰੀ, ਸ਼ੰਮੀ ਝੱਜ, ਜਤਿੰਦਰ ਨਿੱਝਰ, ਨਵਲਪ੍ਰੀਤ ਰੰਗੀ ਅਤੇ ਸਤਿੰਦਰ ਸਿੱਧੂ ਨੇ ਵੀ ਇੱਸ ਐਲਬਮ ਤਿਆਰ ਕਰਨ ਵਾਲੀ ਸਾਰੀ ਟੀਮ ਨੂੰ ਵਧਾਈ ਦਿੱਤੀ।
ਸੁੱਖੀ ਬਾਠ ਹੁਰਾਂ ਨੇ ਵੀਡੀਓ ਵੇਖ ਕੇ ਬਹੁਤ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਉੱਹ ਉਪਰਾਲਾ ਕਰਨਗੇ ਕਿ ਇਹ ਵੀਡੀਓ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ ਇਦਾਰਿਆਂ ਅਤੇ ਹੋਰ ਸੰਸਥਾਵਾਂ ਦੇ ਇਲਾਵਾ ਸਕੂਲਾਂ ਵਿੱਚ ਵੀ ਵਿਖਾਇਆ ਜਾਵੇ ਤਾਂਕਿ ਸਾਡੀ ਨਵੀਂ ਪੀੜੀ ਨੂੰ ਊਧਮ ਸਿੰਘ ਦੀ ਮਹਾਨ ਸ਼ਹਾਦਤ ਦਾ ਪਤਾ ਲੱਗੇ। ਅੰਤ ਵਿੱਚ ਸੁੱਖੀ ਬਾਠ ਹੁਰਾਂ ਨੇ ਸੁਰਿੰਦਰ ਸ਼ਿੰਦਾ, ਜਸਬੀਰ ਗੁਣਾਚੌਰੀਆ ਅਤੇ ਪ੍ਰੋ. ਵਿਰਦੀ ਹੁਰਾਂ ਨੂੰ ਵੀ ਮੁਬਾਰਕਾਂ ਦਿੱਤੀਆਂ। ਇੱਸ ਮੌਕੇ ਤਰੱਨੁਮ ਥਿੰਦ, ਅਮ੍ਰਿਤ ਜੌਲੀ, ਰਾਣਾ ਗੁਲਜ਼ਾਰ, ਗਾਇਕ ਰਣਜੋਧ ਹੇਅਰ, ਹਰਜਿੰਦਰ ਮਠਾਰੂ, ਦਰਸ਼ਨ ਥਿੰਦ, ਪ੍ਰਿੰਸ ਘੁੰਮਣ, ਅਮਰੀਕ ਬਾਸੀ, ਸੁਖਜਿੰਦਰ ਰਾਏ ਅਤੇ ਅਨੇਕ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026

Posted on October 7th, 2026

Posted on October 6th, 2026

Posted on October 5th, 2026

Posted on October 2nd, 2026
Posted on October 2nd, 2026

Posted on October 1st, 2026

Posted on September 29th, 2026