Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

 ਪਾਕਿਸਤਾਨੀ ਕੈਦੀ ਸਨਾਉੱਲਾ (54)

ਸਨਾਉੱਲਾ ਦੀ ਮੌਤ ਤੋਂ ਬਾਅਦ ਜੰਮੂ ਦੀ ਜੇਲ੍ਹ 'ਚ ਪਾਕਿ ਕੈਦੀਆਂ ਵਲੋਂ ਪ੍ਰਦਰਸ਼ਨ

Posted on May 9th, 2013

ਜੰਮੂ (ਏਜੰਸੀ)- ਪਾਕਿਸਤਾਨੀ ਕੈਦੀ ਸਨਾਉੱਲਾ (54) ਦੀ ਮੌਤ ਤੋਂ ਬਾਅਦ ਸਰਦੀਆਂ ਦੀ ਰਾਜਧਾਨੀ ਜੰਮੂ ਦੀ ਕੋਟ ਭਲਵਾਲ ਦੀ ਸੈਂਟਰਲ ਜੇਲ੍ਹ 'ਚ ਪਾਕਿ ਕੈਦੀਆਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਸੂਤਰਾਂ ਅਨੁਸਾਰ ਪਾਕਿ ਕੈਦੀਆਂ ਨੇ ਬੈਰਕਾਂ ਦੇ ਅੰਦਰ ਹੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ 'ਚ ਜੇਲ੍ਹ ਦੇ ਸੀਨੀਅਰ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਜੇਲ੍ਹਾਂ ਦੇ ਡਾਇਰੈਕਟਰ ਜਨਰਲ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਅੰਦਰ ਸਾਰਾ ਕੁਝ ਠੀਕ ਹੈ ਅਤੇ ਹੁਣ ਕੋਈ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅਤੇ ਭਾਰਤੀ ਕੈਦੀਆਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਗ੍ਰਹਿ ਵਿਭਾਗ ਦੇ ਸਕੱਤਰ ਸੁਰੇਸ਼ ਕੁਮਾਰ ਨੇ ਜੇਲ੍ਹ 'ਚ ਸਨਾਉੱਲਾ 'ਤੇ ਹੋਏ ਹਮਲੇ ਤੋਂ ਬਾਅਦ ਜੇਲ੍ਹ ਦੇ ਸੁਪਰਡੈਂਟ ਸਮੇਤ ਤਿੰਨ ਅਧਿਕਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਸੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES