Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੋ ਅਕਾਲੀ ਸਰਪੰਚਾਂ ਸਮੇਤ ਗ੍ਰਿਫਤਾਰ ਚਾਰ ਲੁਟੇਰਿ

ਲੁਟੇਰਿਆਂ ਦੇ ਗਿਰੋਹ ਵਿੱਚ 2 ਜਣੇ ਅਕਾਲੀ ਸਰਪੰਚ ਨਿਕਲੇ

Posted on May 8th, 2013

ਬਟਾਲਾ- ਪੁਲਸ ਨੇ ਲੁੱਟ ਵਿੱਚ ਸ਼ਾਮਲ ਦੋ ਅਕਾਲੀ ਸਰਪੰਚਾਂ ਸਮੇਤ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਲੁਟੇਰਿਆਂ ਦਾ ਇਹ ਗਿਰੋਹ ਪਿਛਲੇ ਦਿਨੀਂ ਕਾਦੀਆਂ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਵਿੱਚ ਹੋਈ ਲੱਖਾਂ ਦੀ ਡਕੈਤੀ ਵਿੱਚ ਸ਼ਾਮਲ ਦੱਸਿਆ ਗਿਆ ਹੈ। ਗੈਂਗ ਦਾ ਇੱਕ ਮੈਂਬਰ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜੋ ਦੌਰਨ ਵਿੱਚ ਸਫਲ ਰਿਹਾ। ਅਦਾਲਤ ਨੇ ਸਾਰਿਆਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗਿਰੋਹ ਨੇ ਕਾਦੀਆਂ ਵਿੱਚ ਅਸ਼ੋਕ ਜਿਊਲਰ ਦੀ ਦੁਕਾਨ ਲੁੱਟੀ ਸੀ। 22 ਅਪ੍ਰੈਲ ਨੂੰ ਲੁਟੇਰੇ ਦੁਕਾਨ ‘ਚੋਂ 8 ਲੱਖ ਨਕਦ ਅਤੇ ਕਰੀਬ ਡੇਢ ਕਿਲੋ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ ਸਨ। ਐਸ ਐਸ ਪੀ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਨੇ 8 ਲੱਖ ਰੁਪਏ ਆਪਸ ਵਿੱਚ ਵੰਡ ਲਏ ਅਤੇ ਸਾਰਾ ਪੈਸਾ ਆਪਣੀਆਂ ਜ਼ਰੂਰਤਾਂ ‘ਤੇ ਖਰਚ ਕਰ ਲਿਆ। ਜਿਸ ਕਾਰਨ ਨਕਦੀ ਬਰਾਮਦ ਨਹੀਂ ਹੋਈ। ਸੋਨਾ ਉਨ੍ਹਾਂ ਨੇ ਕਿਤੇ ਛੁਪਾ ਕੇ ਰੱਖਿਆ ਹੋਇਆ ਹੈ।
ਕੱਲ੍ਹ ਇਥੇ ਆਈ ਜੀ ਬਾਰਡਰ ਰੇਂਜ ਈਸ਼ਵਰ ਚੰਦ ਨੇ ਦੱਸਿਆ ਕਿ ਕਾਦੀਆਂ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਬਸਰਾਵਾਂ ਵਿੱਚ ਪੰਜ ਜਣੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਨੂੰ ਘੇਰ ਲਿਆ। ਇਸ ‘ਤੇ ਲੁਟੇਰਿਆਂ ਨੇ ਪੁਲਸ ‘ਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਬਚਾਅ ਵਿੱਚ ਪੁਲਸ ਨੇ ਫਾਈਰਿੰਗ ਕੀਤੀ। ਇਸ ਦੌਰਾਨ ਪੁਲਸ ਨੇ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ, ਜਦ ਕਿ ਪੰਜਵਾਂ ਦੌੜ ਗਿਆ। ਫੜੇ ਗਏ ਲੁਟੇਰਿਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ ਸੋਨੂੰ ਪਿੰਡ ਕਲੇਰ ਦਾ ਸਰਪੰਚ ਹੈ ਅਤੇ ਮੁਖਵਿੰਦਰ ਸਿੰਘ ਉਰਫ ਮੁੱਖਾ ਪਿੰਡ ਘੱਸ ਦਾ ਸਰਪੰਚ ਦੱਸਿਆ ਗਿਆ ਹੈ ਅਤੇ ਦੋਵੇਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਦੱਸੇ ਗਏ ਹਨ। ਇਸ ਦੇ ਇਲਾਵਾ ਰਮੇਸ਼ ਸਿੰਘ ਉਰਫ ਹਰਮੇਸ਼ ਸਿੰਘ ਪਿੰਡ ਤਲਵੰਡੀ ਭਰਥ, ਬਲਜੀਤ ਸਿੰਘ ਉਰਫ ਨੱਟੀ ਵਾਸੀ ਪਿੰਡ ਸੇਖਵਾਂ ਵੀ ਸ਼ਾਮਲ ਹਨ। ਭੱਜਣ ਵਾਲਾ ਯੂ ਪੀ ਦੇ ਮੁਜੱਫਰਨਗਰ ਦਾ ਰਹਿਣ ਵਾਲਾ ਰਮੇਸ਼ ਦੱਸਿਆ ਗਿਆ ਹੈ। ਰਮੇਸ਼ ਇਸ ਗਿਰੋਹ ਨੂੰ ਹਥਿਆਰ ਸਪਲਾਈ ਕਰਦਾ ਸੀ। ਪੁਲਸ ਨੇ ਉਨ੍ਹਾਂ ਕੋਲੋਂ 315 ਬੋਰ ਦੀ ਰਾਈਫਲ, ਇੱਕ ਡਬਲ ਬੈਰਲ ਗਨ, 32 ਬੋਰ ਦਾ ਰਿਵਾਲਵਰ ਅਤੇ 7.65 ਬੋਰ ਦਾ ਪਿਸਟਲ ਬਰਾਮਦ ਕੀਤਾ ਹੈ। ਆਈ ਜੀ ਨੇ ਦੱਸਿਆ ਕਿ ਫੜੇ ਗਏ ਚਾਰੇ ਦੋਸ਼ੀ ਜਲਦੀ ਪੈਸਾ ਕਮਾਉਣ ਦੇ ਚੱਕਰ ਵਿੱਚ ਜੁਰਮ ਦੀ ਦੁਨੀਆ ਵਿੱਚ ਸ਼ਾਮਲ ਹੋਏ ਹਨ। ਇਸ ਦੇ ਇਲਾਵਾ ਕਿਨ੍ਹਾਂ-ਕਿਨ੍ਹਾਂ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ, ਇਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਏਗੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES