Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਰਮਲ ਯਾਦਵ ਦੀ ਪਟੀਸ਼ਨ 'ਤੇ ਫ਼ੈਸਲਾ ਰਾਖਵਾਂ

Posted on May 8th, 2013

ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਪਰਮਜੀਤ ਸਿੰਘ ਦੇ ਬੈਂਚ ਨੇ ਸੇਵਾਮੁਕਤ ਜਸਟਿਸ ਸ੍ਰੀਮਤੀ ਨਿਰਮਲ ਯਾਦਵ ਦੀ ਪਟੀਸ਼ਨ 'ਤੇ ਫ਼ੈਸਲਾ ਸੋਮਵਾਰ ਤੱਕ ਰਾਖਵਾਂ ਰੱਖਿਆ ਹੈ | ਜਸਟਿਸ ਯਾਦਵ ਨੇ ਦਲੀਲ ਦਿੱਤੀ ਸੀ ਕਿ ਉਸ ਵਿਰੁੱਧ ਕੇਸ ਚਲਾਉਣ ਦੀ ਮਨਜ਼ੂਰੀ ਇਕ ਦਸਤਾਵੇਜ਼ ਹੈ ਅਤੇ ਇਹ ਪੁਲਿਸ ਫਾਈਲ ਦਾ ਹਿੱਸਾ ਹੈ ਅਤੇ ਇਸ ਦੀਆਂ ਨਕਲਾਂ ਪ੍ਰਦਾਨ ਕਰਨ ਦੀ ਬੇਨਤੀ ਦੋਸ਼ੀ ਨੂੰ ਹੋਰ ਦਸਤਾਵੇਜ਼ ਪ੍ਰਦਾਨ ਕਰਨ ਵਾਂਗੰੂ ਹੀ ਹੈ | ਜਸਟਿਸ ਯਾਦਵ ਨੇ ਇਕ ਫ਼ੌਜਦਾਰੀ ਸਮੀਖਿਆ ਪਟੀਸ਼ਨ ਰਾਹੀਂ ਸਪੈਸ਼ਲ ਸੀ. ਬੀ. ਆਈ. ਅਦਾਲਤ ਚੰਡੀਗੜ੍ਹ ਦੇ ਜੱਜ ਵਿਮੁਲ ਕੁਮਾਰ ਦੇ 2 ਫਰਵਰੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ | ਵਰਨਣਯੋਗ ਹੈ ਕਿ 13 ਅਗਸਤ, 2008 ਨੂੰ ਜਸਟਿਸ ਨਿਰਮਲਜੀਤ ਕੌਰ ਦੀ ਰਿਹਾਇਸ਼ ਤੋਂ ਹਾਈਕੋਰਟ ਦੇ ਇਕ ਵਕੀਲ ਵੱਲੋਂ ਭੇਜੇ 15 ਲੱਖ ਰੁਪਏ ਬਰਾਮਦ ਹੋਣ ਤੋਂ ਬਾਅਦ ਜਸਟਿਸ ਯਾਦਵ ਕਥਿਤ ਰਿਸ਼ਵਤ ਕੇਸ ਦਾ ਸਾਹਮਣਾ ਕਰ ਰਹੇ ਹਨ |

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES