Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪ੍ਰਵਾਸੀ ਪੰਜਾਬੀ ਪਤੀ-ਪਤਨੀ ਤੇ ਰਿਸ਼ਤੇਦਾਰ ਔਰਤ ਦਾ ਕਤਲ

Posted on May 8th, 2013

ਗੁਰੂਸਰ ਸੁਧਾਰ-  ਲਾਗਲੇ ਪਿੰਡ ਅੱਬੂਵਾਲ ਵਿਖੇ ਬੀਤੀ ਰਾਤ ਪ੍ਰਵਾਸੀ ਪੰਜਾਬੀ ਪਤੀ-ਪਤਨੀ ਤੇ ਉਨ੍ਹਾਂ ਦੀ ਰਿਸ਼ਤੇਦਾਰ ਔਰਤ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਸ਼ਨਾਖਤ ਮਾ: ਸ਼ਿੰਗਾਰਾ ਸਿੰਘ ਰਿਟਾਇਰ ਬਲਾਕ ਸਿੱਖਿਆ ਅਫ਼ਸਰ, ਉਸ ਦੀ ਪਤਨੀ ਮਨਜੀਤ ਕੌਰ ਵਾਸੀ ਕੈਨੇਡਾ ਤੇ ਮਨਜੀਤ ਕੌਰ ਦੀ ਭੈਣ ਸੁਰਜੀਤ ਕੌਰ ਪਤਨੀ ਭੁਪਿੰਦਰ ਸਿੰਘ ਕਾਕਾ ਵਾਸੀ ਪਿੰਡ ਸਰਾਭਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿਛਲੇ 25 ਕੁ ਦਿਨਾਂ ਤੋਂ ਕੈਨੇਡਾ ਤੋਂ ਪੰਜਾਬ ਆਏ ਸ਼ਿੰਗਾਰਾ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ ਪਿੰਡ ਅੱਬੂਵਾਲ 'ਚ ਰਹਿ ਰਹੇ ਸਨ। ਮਨਜੀਤ ਕੌਰ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਦੀ ਭੈਣ ਸੁਰਜੀਤ ਕੌਰ ਵੀ ਪਿਛਲੇ ਪੰਦਰਾਂ ਦਿਨਾਂ ਤੋਂ ਉਨ੍ਹਾਂ ਦੇ ਕੋਲ ਰਹਿ ਰਹੀ ਸੀ। ਇਹ ਪਰਿਵਾਰ ਆਪਣੇ ਗੁਆਂਢੀ ਸੁਖਦੇਵ ਸਿੰਘ ਤੋਂ ਰੋਜ਼ਾਨਾ ਸਵੇਰੇ ਸੱਤ ਵਜੇ ਤੋਂ ਅੱਠ ਵਜੇ ਦੇ ਵਿਚਕਾਰ ਦੁੱਧ ਮੁੱਲ ਲੈ ਕੇ ਆਉਂਦਾ ਸੀ। ਪਰ ਅੱਜ ਮਾ: ਸ਼ਿੰਗਾਰਾ ਸਿੰਘ ਸਵੇਰੇ ਸਾਢੇ 9 ਵਜੇ ਤੱਕ ਦੁੱਧ ਨਾ ਲੈਣ ਗਿਆ, ਜਿਸ ਕਾਰਨ ਸੁਖਦੇਵ ਸਿੰਘ ਮਾ: ਸ਼ਿੰਗਾਰਾ ਸਿੰਘ ਦੇ ਘਰ ਗਿਆ ਤਾਂ ਦਰਵਾਜੇ ਖੁੱਲੇ ਪਏ ਸਨ। ਅੰਦਰ ਜਾ ਕੇ ਦੇਖਿਆ ਤਾਂ ਤਿੰਨੇ ਜਣੇ ਖੂਨ ਨਾਲ ਲੱਥਪਥ ਹੋਏ ਪਏ ਸਨ। ਪਿੰਡ ਦੇ ਸਰਪੰਚ ਕਮਿੱਕਰ ਸਿੰਘ ਨੇ ਘਟਨਾ ਸਬੰਧੀ ਥਾਣਾ ਸੁਧਾਰ ਦੀ ਪੁਲਿਸ ਨੂੰ ਸੂਚਿਤ ਕੀਤਾ। ਜਿਸ ਦੇ ਚੱਲਦਿਆਂ ਥਾਣਾ ਮੁਖੀ ਸੁਧਾਰ ਰਜੇਸ਼ ਕੁਮਾਰ ਅਤੇ ਡੀ.ਐਸ.ਪੀ. ਰਾਏਕੋਟ ਅਮਰੀਕ ਸਿੰਘ ਮਿਨਹਾਸ ਨੇ ਮੌਕੇ 'ਤੇ ਪੁੱਜ ਕੇ ਜਾਇਜਾ ਲਿਆ। ਇਸੇ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਆਸ਼ੀਸ਼ ਚੌਧਰੀ, ਐਸ.ਪੀ.ਡੀ. ਹਰਜੀਤ ਸਿੰਘ ਪੰਨੂ ਘਟਨਾ ਸਥਾਨ 'ਤੇ ਪੁੱਜੇ ਤੇ ਉਨ੍ਹਾਂ ਡਾਗ ਸਕੁਐਡ, ਫੋਰੈਂਸਿਕ ਮਾਹਿਰਾਂ ਦੀਆਂ ਸੇਵਾਵਾਂ ਲੈ ਕੇ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸੁਧਾਰ ਵਿਖੇ ਅਗਿਆਤ ਵਿਅਕਤੀਆਂ ਖਿਲਾਫ਼ ਕਤਲ ਦਾ ਮੁਕੱਦਮਾ ਨੰਬਰ 53 ਧਾਰਾ 302 ਤਹਿਤ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES