Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡੀਅਨ ਪੰਜਾਬੀ ਗਾਇਕ ਸੋਨੀ ਧੁੱਗਾ ਦੀ ਐਲਬਮ ਸਰੀ 'ਚ ਰਿਲੀਜ਼

Posted on May 7th, 2013

ਸਰੀ, 6 ਮਈ (ਗੁਰਪ੍ਰੀਤ ਸਿੰਘ ਸਹੋਤਾ)-ਕੈਨੇਡੀਅਨ ਪੰਜਾਬੀ ਗਾਇਕ ਸੋਨੀ ਧੁੱਗਾ ਦੀ ਐਲਬਮ 'ਮੁਹੱਬਤਾਂ ਤੇਰੀਆਂ' ਇੱਥੇ ਹੋਏ ਭਰਵੇਂ ਇਕੱਠ 'ਚ ਰਿਲੀਜ਼ ਕੀਤੀ ਗਈ, ਜਿਸਨੂੰ ਨਾਮਵਰ ਸਥਾਨਕ ਸੰਗੀਤਕਾਰ ਪਿ੍ੰਸ ਘੁੰਮਣ ਨੇ ਸੰਗੀਤਬੱਧ ਕੀਤਾ ਹੈ ਤੇ ਕੈਨੇਡਾ ਦਮਸ਼ਹੂਰ ਸੰਗੀਤ ਕੰਪਨੀ ਮਿਊਜ਼ਿਕ ਵੇਵਜ਼ ਨੇ ਵਿਸ਼ਵ ਮਾਰਕੀਟ 'ਚ ਉਤਾਰਿਆ ਹੈ | ਇਸ ਐਲਬਮ 'ਚ ਸੋਨੀ ਧੁੱਗਾ ਨੇ ਸੱਤੀ ਸੰਘਾ, ਕੁਲਵੀਰ ਸਹੋਤਾ, ਬਲਬੀਰ ਸੂਫੀ, ਰਾਜੇਸ਼ ਚਲਹੋਤਰਾ ਤੇ ਰਿੰਮੀ ਵਲੋਂ ਲਿਖੇ 10 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ | ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧੁੱਗਾ ਕਲਾਂ ਤੋਂ 1997 'ਚ ਪ੍ਰਵਾਸ ਕਰਕੇ ਕੈਨੇਡਾ ਆਏ ਜਾਨਦਾਰ ਆਵਾਜ਼ ਵਾਲੇ ਇਸ ਗਾਇਕ ਨੇ ਕੁਝ ਸਾਲ ਪਹਿਲਾਂ ਇੱਕ ਐਲਬਮ ਕੱਢੀ ਸੀ, ਜੋ ਕਿ ਸਿਰਫ ਕੈਨੇਡਾ 'ਚ ਹੀ ਰਿਲੀਜ਼ ਹੋਈ ਸੀ ਜਦਕਿ ਉਕਤ ਐਲਬਮ ਸੰਸਾਰ ਭਰ 'ਚ ਰਿਲੀਜ਼ ਹੋਈ ਹੈ | ਕੈਨੇਡੀਅਨ ਫੌਜ 'ਚ ਰਿਜ਼ਰਵ ਫੌਜੀ ਜਵਾਨ ਵਜੋਂ ਪਿਛਲੇ ਸੱਤ ਸਾਲਾਂ ਤੋਂ ਭਰਤੀ ਧੁੱਗਾ ਨੂੰ ਆਪਣੀ ਇਸ ਪੇਸ਼ਕਸ਼ ਤੋਂ ਕਾਫੀ ਆਸਾਂ ਹਨ | ਰਿਲੀਜ਼ ਸਮਾਗਮ ਤੋਂ ਬਾਅਦ ਇੱਕ ਵਿਸ਼ੇਸ਼ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ |

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES